10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

''ਸਾਡੇ ਬਜ਼ੁਰਗ, ਸਾਡਾ ਮਾਣ'' ਪ੍ਰੋਗਰਾਮ ਤਹਿਤ ਬਜ਼ੁਰਗਾਂ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 18-04-2026
ਭਰਤਗੜ੍ਹ, 17 ਅਪ੍ਰੈਲ (ਜਸਬੀਰ ਸਿੰਘ ਬਾਵਾ)-ਸਿੱਖਿਆ ਵਿਭਾਗ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਰਸਾ ਨੰਗਲ ਦੇ ਸਰਕਾਰੀ ਸੀ. ਸੈਕੰਡਰੀ ਸਕੂਲ 'ਚ ਅੱਜ ''ਸਾਡੇ ਬਜ਼ੁਰਗ, ਸਾਡਾ ਮਾਣ'' ਪ੍ਰੋਗਰਾਮ ਉਲੀਕਿਆ | ਇਸ ਪ੍ਰੋਗਰਾਮ ਦੇ ਵਿਸ਼ੇਸ਼ ਅਭਿਆਨ 'ਚ ਸਥਾਨਕ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ | ਇੰਚਾਰਜ ਜਗਮੀਤ ਕੌਰ ਦੀ ਅਗਵਾਈ 'ਚ ਮਾ. ਬਾਲ ਕਿ੍ਸ਼ਨ, ਲੈਕ. ਸਿਮਰ ਕੌਰ ਸਮੇਤ ਹੋਰਨਾਂ ਅਧਿਆਪਕਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਕੇ ਪ੍ਰੋਗਰਾਮ 'ਚ ਪੁੱਜੇ ਸਾਰੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ, ਸਥਾਨਕ ਬੱਚਿਆਂ ਨੇ ਇਨ੍ਹਾਂ ਬਜ਼ੁਰਗਾਂ ਅਤੇ ਹਾਜ਼ਰੀਨਾਂ ਨੂੰ ਦੇਸ਼ ਭਗਤੀ, ਪੇਂਡੂ ਵਿਰਸੇ ਨੂੰ ਸਮਰਪਿਤ ਗੀਤਾਂ ਦੀ ਕੋਰੀਓਗ੍ਰਾਫੀ ਨਾਲ ਮੋਹਿਆ | ਸਕੂਲ ਪੁੱਜੇ ਬਜ਼ੁਰਗਾਂ ਨੇ ਸਬੰਧਿਤ ਅਧਿਕਾਰੀਆਂ, ਅਧਿਆਪਕਾਂ ਨਾਲ ਆਪੋ-ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਸਥਾਨਕ ਬੱਚਿਆਂ ਨੂੰ ਵਿੱਦਿਅਕ ਤਾਲੀਮ ਹਾਸਲ ਕਰਨ ਮਗਰੋਂ ਭਵਿੱਖੀ ਜ਼ਿੰਦਗੀ 'ਚ ਅਗਾਂਹ ਵਧਣ ਲਈ ਉਤਸ਼ਾਹਿਤ ਵੀ ਕੀਤਾ |

ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸੰਬੰਧੀ ਸਰਵੇ <br/> ਅਗਲੀ ਖ਼ਬਰ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।