ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜ਼ਮੀਨ ’ਚ ਨਿਸ਼ਾਨਦੇਹੀ ਲਈ ਲਗਾਏ ਪਿੱਲਰ ਪੁੱਟੇ
ਮਾਜਰੀ, 11 ਨਵੰਬਰ (ਕੁਲਵੰਤ ਸਿੰਘ ਧੀਮਾਨ)-ਮਾਣਯੋਗ ਅਦਾਲਤ ‘ਚ ਜਮੀਨ ਦੀ ਤਕਸੀਮ ਸੰਬੰਧੀ ਕੇਸ ਵਿਚਾਰ ਅਧੀਨ ਹੋਣ ਦੇ ਬਾਵਜੂਦ ਜਮੀਨ ‘ਤੇ ਲੱਗੇ ਪਿੱਲਰ ਪੁੱਟੇ ਜਾਣ ਸੰਬੰਧੀ ਨਰਦੇਵ ਸਿੰਘ ਪੁੱਤਰ ਅਵਤਾਰ ਸਿੰਘ ਖੇਵਟਦਾਰ ਪਿੰਡ ਖੇੜਾ ਵਲੋਂ ਥਾਣਾ ਮਾਜਰੀ ਵਿਖੇ ਅਸ਼ੋਕ ਕੁਮਾਰ ਗਰਗ ਪੁੱਤਰ ਦੇਸ ਰਾਜ ਵਾਸੀ ਮ. ਨੰ.
ਮਾਜਰੀ, 11 ਨਵੰਬਰ (ਕੁਲਵੰਤ ਸਿੰਘ ਧੀਮਾਨ)-ਮਾਣਯੋਗ ਅਦਾਲਤ ‘ਚ ਜਮੀਨ ਦੀ ਤਕਸੀਮ ਸੰਬੰਧੀ ਕੇਸ ਵਿਚਾਰ ਅਧੀਨ ਹੋਣ ਦੇ ਬਾਵਜੂਦ ਜਮੀਨ ‘ਤੇ ਲੱਗੇ ਪਿੱਲਰ ਪੁੱਟੇ ਜਾਣ ਸੰਬੰਧੀ ਨਰਦੇਵ ਸਿੰਘ ਪੁੱਤਰ ਅਵਤਾਰ ਸਿੰਘ ਖੇਵਟਦਾਰ ਪਿੰਡ ਖੇੜਾ ਵਲੋਂ ਥਾਣਾ ਮਾਜਰੀ ਵਿਖੇ ਅਸ਼ੋਕ ਕੁਮਾਰ ਗਰਗ ਪੁੱਤਰ ਦੇਸ ਰਾਜ ਵਾਸੀ ਮ. ਨੰ. 839 ਸੈਕਟਰ-8 ਪੰਚਕੂਲਾ (ਖੇਵਟਦਾਰ ਪਿੰਡ ਖੇੜਾ) ਖ਼ਿਲਾਫ਼ ਲਿਖਤੀ ਦਰਖਾਸਤ ਦਿੱਤੀ ਗਈ ਹੈ। ਆਪਣੀ ਸ਼ਿਕਾਇਤ ‘ਚ ਨਰਦੇਵ ਸਿੰਘ ਨੇ ਦੱਸਿਆ ਹੈ ਕਿ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹਾਲੀ ਵਲੋਂ ਕੀਤੀ ਗਈ ਡਿਗਰੀ ਦੇ ਮੁਤਾਬਿਕ ਪਵਨ ਸ਼ਰਮਾ ਲੋਕਲ ਕਮਿਸ਼ਨ ਅਦਾਲਤ ਦਲਜੀਤ ਕੌਰ ਪੀ. ਸੀ. ਐੱਸ ਸਿਵਲ ਜੱਜ ਖਰੜ ਵਲੋਂ ਉਸ ਦੀ ਪਤਨੀ ਬਲਦੇਵ ਕੌਰ ਹਿੱਸੇਦਾਰੀ ਖਾਨਾ ਮਲਕੀਅਤ ‘ਚ ਮਾਲਕ ਹੈ। ਸੰਬੰਧਿਤ ਜਮੀਨ ਜੋ ਕਿ 2 ਕਨਾਲ ਬਣਦੀ ਹੈ, ਦੀ ਖਸਰਾ ਗਿਰਦਾਵਰੀ ਖਾਨਾ ਕਾਸ਼ਤ ‘ਚ ਉਸ (ਨਰਦੇਵ ਸਿੰਘ) ਦੇ ਨਾਂਅ ‘ਤੇ ਦਰਜ ਹੈ। ਬੀਤੀ 3 ਅਗਸਤ ਨੂੰ ਹਲਕਾ ਕਾਨੂੰਨਗੋ ਵਾ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਪਾਰਟੀ ਦੀ ਨਿਗਰਾਨੀ ਹੇਠ ਅਤੇ ਇਲਾਕੇ ਦੇ ਮੁਹਤਬਰਾਂ ਦੀ ਮੌਜੂਦਗੀ ‘ਚ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ ਅਤੇ ਦੋਵੇਂ ਧਿਰਾਂ ਦਾ ਰਕਬਾ ਪੂਰਾ ਕਰਨ ਤੋਂ ਬਾਅਦ ਨਿਸ਼ਾਨਾ ਵਾਲੀ ਜਗ੍ਹਾ ਦੀਆਂ ਹੱਦਾਂ ‘ਤੇ ਪਿੱਲਰ ਲਗਾਏ ਗਏ ਸਨ, ਪਰ 10 ਨਵੰਬਰ ਦੀ ਰਾਤ ਨੂੰ ਅਸ਼ੋਕ ਕੁਮਾਰ ਗਰਗ ਪੁੱਤਰ ਦੇਸ ਰਾਜ ਵਾਸੀ ਮ. ਨੰ. 839 ਸੈਕਟਰ-8 ਪੰਚਕੂਲਾ (ਖੇਵਟਦਾਰ ਪਿੰਡ ਖੇੜਾ) ਨੇ ਆਪਣੇ ਸਾਥੀਆਂ ਸਮੇਤ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਨਿਸ਼ਾਨਦੇਹੀ ਮੁਤਾਬਿਕ ਲਗਾਏ ਗਏ ਪਿੱਲਰ ਜ਼ਬਰਦਸਤੀ ਪੁੱਟ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਸ਼ੋਕ ਕੁਮਾਰ ਗਰਗ ਨੇ ਖ਼ੁਦ ਨਾਇਬ ਤਹਿਸੀਲਦਾਰ ਮਾਜਰੀ ਦੇ ਦਫ਼ਤਰ ‘ਚ ਤਕਸੀਮ ਦਾ ਕੇਸ ਅਤੇ ਮਾਣਯੋਗ ਅਦਾਲਤ ਖਰੜ ਵਿਖੇ ਸਟੇਅ ਹਾਸਿਲ ਕਰਨ ਸੰਬੰਧੀ ਪਟੀਸ਼ਨ ਦਾਇਰ ਕੀਤੀ ਹੋਈ ਹੈ ਅਤੇ ਖਰੜ ਅਦਾਲਤ ‘ਚ ਕੇਸ ਵਿਚਾਰ ਅਧੀਨ ਹੈ। ਸ਼ਿਕਾਇਤਕਰਤਾ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਸ਼ੋਕ ਕੁਮਾਰ ਗਰਗ ਖ਼ਿਲਾਫ਼ ਪਿੱਲਰ ਪੁੱਟਣ ਤੇ ਜਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਉਧਰ ਦੂਜੇ ਪਾਸੇ ਜਦੋਂ ਇਸ ਮਸਲੇ ਸੰਬੰਧੀ ਅਸ਼ੋਕ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੇਵਲ ਆਪਣੀ ਜਮੀਨ ਵਾਹੀ ਹੈ ਅਤੇ ਕਿਸੇ ਹੋਰ ਦੀ ਜਮੀਨ ਨਾਲ ਕੋਈ ਛੇੜਛਾੜ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੇ ਪਿੱਲਰ ਪੁੱਟੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਨਾਇਬ ਤਹਿਸੀਲਦਾਰ ਮਾਜਰੀ ਕੋਲ ਤਕਸੀਮ ਦਾ ਕੇਸ ਅਤੇ ਖਰੜ ਦੀ ਮਾਣਯੋਗ ਅਦਾਲਤ ‘ਚ ਸਟੇਅ ਹਾਸਿਲ ਕਰਨ ਸੰਬੰਧੀ ਕੇਸ ਦਾਇਰ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨਿਸ਼ਾਨਦੇਹੀ ਹੋਈ ਸੀ, ਪਰ ਇਹ ਨਿਸ਼ਾਨਦੇਹੀ ਉਸ ਨੂੰ ਮਨਜ਼ੂਰ ਨਹੀਂ ਸੀ।