20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰੂਪਨਗਰ ਦੀ ਡਾ. ਆਰਤੀ ਵਰਮਾ ਨੇ ਆਲ ਇੰਡੀਆ ਬੈਡਮਿੰਟਨ ਖ਼ਿਤਾਬ ਜਿੱਤਿਆ <br/>

ਅਜੀਤ ਡੈਸਕ 29-04-2026
ਰੂਪਨਗਰ, 28 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਿਵਲ ਹਸਪਤਾਲ ਰੂਪਨਗਰ ਦੀ ਐਨੇਸਥੀਸੀਆ ਵਿਸ਼ੇਸ਼ ਮਾਹਿਰ ਡਾ. ਆਰਤੀ ਵਰਮਾ ਨੇ ਅਹਿਮਦਾਬਾਦ (ਗੁਜਰਾਤ) ਵਿਚ ਇੰਡੀਅਨ ਸੋਸਾਇਟੀ ਆਫ਼ ਐਨੇਸਥੀਸਿਓਲੋਜਿਸਟਸ ਦੀ ਰਾਸ਼ਟਰੀ ਕਾਨਫ਼ਰੰਸ ਦੌਰਾਨ ਹੋਏ ਆਲ ਇੰਡੀਆ ਬੈਡਮਿੰਟਨ ਟੂਰਨਾਮੈਂਟ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ ਰੂਪਨਗਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਯੂਵਾਕਾਨ ਸਮਾਗਮ ਤਹਿਤ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਦੇਸ਼ ਭਰ ਤੋਂ ਐਨੇਸਥੀਸੀਆ ਵਿਦਵਾਨਾਂ ਨੇ ਭਾਗ ਲਿਆ, ਜਿੱਥੇ ਡਾ. ਵਰਮਾ ਨੇ ਆਪਣੀ ਬਿਹਤਰੀਨ ਖੇਡ, ਦਿ੍ੜ• ਨਿਸ਼ਚੇ ਅਤੇ ਖਿਡਾਰੀ ਜਜ਼ਬੇ ਨਾਲ ਖ਼ਿਤਾਬ ਆਪਣੇ ਨਾਮ ਕੀਤਾ | ਉਨ•ਾਂ ਨੇ ਮੁਕਾਬਲੇ ਦੌਰਾਨ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਜਿੱਤ ਦਰਜ ਕੀਤੀ | ਡਾ. ਵਰਮਾ ਅਗਰਵਾਲ ਹਸਪਤਾਲ ਰੂਪਨਗਰ ਨਾਲ ਸੰਬੰਧਿਤ ਪ੍ਰਸਿੱਧ ਡਾਕਟਰ ਡਾ. ਰਾਜੀਵ ਅਗਰਵਾਲ ਦੇ ਪਤਨੀ ਵੀ ਹਨ | ਉਨ•ਾਂ ਦੀ ਇਸ ਉਪਲਬਧੀ ਨੂੰ ਸਥਾਨਕ ਮੈਡੀਕਲ ਭਾਈਚਾਰੇ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ ਅਤੇ ਇਸਨੂੰ ਪੇਸ਼ੇ ਦੇ ਨਾਲ ਨਾਲ ਖੇਡਾਂ ਵਿਚ ਸੰਤੁਲਨ ਦਾ ਸ਼ਾਨਦਾਰ ਉਦਾਹਰਨ ਕਰਾਰ ਦਿੱਤਾ ਹੈ | ਡਾ. ਵਰਮਾ ਨੇ ਆਪਣੀ ਸਫਲਤਾ ਲਈ ਆਯੋਜਕਾਂ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਨੁਭਵ ਬਹੁਤ ਹੀ ਮੁਕਾਬਲਾ ਤਮਕ ਅਤੇ ਪ੍ਰੇਰਣਾਦਾਇਕ ਰਿਹਾ | ਉਨ•ਾਂ ਦੀ ਇਹ ਕਾਮਯਾਬੀ ਹੋਰ ਡਾਕਟਰਾਂ ਅਤੇ ਨੌਜਵਾਨਾਂ ਲਈ ਪੇ੍ਰਰਨਾ ਸਰੂਪ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਵੀ ਉਭਾਰਦੀ ਹੈ |

ਪਿਛਲੀ ਖ਼ਬਰ ਫੈਡਰੇਸ਼ਨ ਏਟਕ ਦੇ ਚੋਣ ਇਜਲਾਸ 'ਚ ਧੱਕੇਸ਼ਾਹੀ ਦੇ ਦੋਸ਼ ਐਡਹਾਕ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਲੇਬਰ ਚੌਕ ਖਰੜ ਵਿਖੇ ਇਕ ਮਈ ਨੂੰ ਮਨਾਇਆ ਜਾਵੇਗਾ ਮਜ਼ਦੂਰ ਦਿਵਸ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।