ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਗ਼ਦਰੀ ਬਾਬਿਆਂ ਅਤੇ ਮਾਸਟਰ ਚਤਰ ਸਿੰਘ ਧਾਰਨੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਪ੍ਰੋ:ਰਮਨਦੀਪ ਸਿੰਘ ਧਾਰਨੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਯਤਨਾਂ ਸਦਕਾ ਦਸਤਾਰ ਮੁਕਾਬਲੇ ਅਤੇ ਨਾਟਕ ਮੇਲਾ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀਆਂ ਦੇ ਗੌਰਵਮਈ ਇਤਿਹਾਸ ਦੀ ਗਵਾਹੀ ਭਰਦੇ ਹਨ | ਉਨ੍ਹਾਂ ਪ੍ਰੋ: ਰਮਨਦੀਪ ਸਿੰਘ ਧਾਰਨੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਵੀ ਕੀਤੀ | 'ਸੱਜਰੀ ਸਵੇਰ ਕਲਾ ਕੇਂਦਰ (ਰਜਿ) ਮੋਰਿੰਡਾ' ਵਲੋਂ ਇਸ ਮੌਕੇ ਨਿਰਦੇਸ਼ਕ ਰਾਬਿੰਦਰ ਸਿੰਘ ਰੱਬੀ ਦੀ ਨਿਰਦੇਸ਼ਨ ਹੇਠ ਨਸ਼ਿਆਂ ਵਿਰੋਧੀ ਨਾਟਕ 'ਮਿੱਟੀ ਰੁਦਨ ਕਰੇ' ਦਾ ਸਫਲ ਮੰਚਨ ਕੀਤਾ ਗਿਆ, ਜਿਸ ਵਿਚ ਰਾਣਾ ਆਜ਼ਾਦ, ਜਤਿੰਦਰ ਸਿੰਘ ਰਾਮਗੜ੍ਹੀਆ, ਅਰਵਿੰਦਰ ਸਿੰਘ ਕੋਡੂ, ਕੰਵਲਜੀਤ ਕੌਰ, ਸੋਨੀਆ ਸੂਦ, ਡਾ:ਹਰਕੀਰਤ ਸਿੰਘ ਅਤੇ ਭਗਤ ਸਿੰਘ ਨੇ ਵੱਖ-ਵੱਖ ਕਿਰਦਾਰ ਨਿਭਾਏ | ਇਸ ਮੌਕੇ ਭਰੂਣ ਹੱਤਿਆ, ਨਸ਼ਿਆਂ ਵਿਰੋਧੀ, ਸਮਾਜਿਕ, ਇਨਕਲਾਬੀ ਅਤੇ ਧਾਰਮਿਕ ਗੀਤ ਵੀ ਗਾਏ ਗਏ | ਸਮਾਗਮ ਵਿਚ ਬੋਲਦਿਆਂ ਪੀ. ਸੀ. ਏ. ਦੇ ਮੈਂਬਰ ਪ੍ਰੋ ਬੀਰਦਵਿੰਦਰ ਸਿੰਘ ਬੱਲਾਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ | ਇਸ ਸਮੇਂ ਹੋਏ ਦਸਤਾਰ ਮੁਕਾਬਲੇ ਵਿਚ ਅੱਠ ਤੋਂ ਬਾਰਾਂ ਸਾਲ ਵਰਗ ਵਿਚ ਗੁਰਮਨ ਸਿੰਘ ਨਿਹੋਲਕਾ ਨੇ ਪਹਿਲਾ ਸਥਾਨ, ਹਰਸਿਮਰਨਜੀਤ ਸਿੰਘ ਵਜੀਦਪੁਰ ਨੇ ਦੂਜਾ ਸਥਾਨ ਅਤੇ ਦਲਰੀਤ ਸਿੰਘ ਨੰਦਪੁਰ ਕਲੌੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਤੇਰਾਂ ਤੋਂ ਅਠਾਰਾਂ ਸਾਲ ਵਰਗ ਵਿਚ ਹਰਮਨਪ੍ਰੀਤ ਸਿੰਘ ਖਮਾਣੋਂ, ਜਸਮੀਤ ਸਿੰਘ ਕੁੱਪ ਕਲਾਂ ਅਤੇ ਜਸਮੀਤ ਸਿੰਘ ਬਿਲਾਸਪੁਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਜੇਤੂਆਂ ਨੂੰ ਉੱਘੇ ਸਮਾਜ ਸੇਵੀ ਦਰਸ਼ਨ ਸਿੰਘ ਸੰਧੂਆਂ ਯੂ. ਐੱਸ. ਏ. ਨੇ ਇਨਾਮ ਤਕਸੀਮ ਕਰਦਿਆਂ ਪ੍ਰੋ: ਧਾਰਨੀ ਦੇ ਨੌਜਵਾਨਾਂ ਨੂੰ ਗ਼ਦਰੀ ਬਾਬਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਕੀਤੀ | ਸਮਾਗਮ ਵਿਚ ਜੁਝਾਰ ਗਰਚਾ, ਅਰਸ਼ ਧਨੋਆ, ਗੁਰਪ੍ਰੀਤ ਸਰਪੰਚ ਅਮਰਾਲੀ, ਮਨਵੀਰ ਸਿੰਘ ਸਰਪੰਚ ਰਾਮਗੜ੍ਹ, ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ, ਹਰਿੰਦਰ ਧਾਰਨੀ ਪ੍ਰਧਾਨ, ਹਰਿੰਦਰ ਸਿੱਧੂ, ਪ੍ਰੇਮ ਸਿੱਧੂ, ਸੂਬੇਦਾਰ ਗੁਰਦੀਪ ਬਾਜਵਾ, ਗੁਰਪ੍ਰੀਤ ਧਾਰਨੀ, ਜਸ਼ਨ ਮੱਲੀ, ਸੁਖਵੀਰ ਮਾਵੀ, ਕੁਲਵੰਤ ਸਿੰਘ ਤੁੰਗ, ਮਲਕੀਤ ਸਿੰਘ ਤੁੰਗ ਬਲਾਕ ਸੰਮਤੀ ਮੈਂਬਰ, ਨਿਮਰਤ ਗਰਚਾ, ਪ੍ਰਗਟ ਸਿੰਘ ਬਰਸਾਲਪੁਰ, ਹੀਰਾ ਚੌਹਾਨ, ਰਸ਼ਦੀਪ ਮੱਲ੍ਹੀ, ਸ਼ਰਨ ਮਾਵੀ, ਕਾਲੂ ਧਾਰਨੀ, ਸਰਪੰਚ ਵਿਜੇ ਕੁਮਾਰ, ਸਰਬਜੀਤ ਕੌਰ, ਗੇਨੀ ਸਿੱਧੂ ਅਤੇ ਗੁਰਪਿਆਰ ਮਾਵੀ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ, ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ |