20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਆਈ.ਈ.ਟੀ. ਭੱਦਲ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 29-04-2026
ਪੁਰਖਾਲੀ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਇੰਜੀਨੀਅਰਿੰਗ, ਫਾਰਮੇਸੀ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ ਅਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰੋਗਰਾਮ ਦਾ ਆਗਾਜ਼ ਕੈਂਪਸ ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਵਲੋਂ ਦੀਪਕ ਜਲਾ ਕੇ ਕੀਤਾ ਗਿਆ | ਹੋਟਲ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਕੰਚਨ ਸ਼ਰਮਾ ਵਲੋਂ ਰਸਮੀ ਤੌਰ 'ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਾਇਗੀ ਨਾਲ ਸੰਬੰਧਿਤ ਭਾਸ਼ਣ ਤੇ ਗੀਤ ਵੀ ਗਾਏ ਗਏ | ਇਸ ਉਪਰੰਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਿਊਜ਼ੀਕਲ ਚੇਅਰ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਵਿਦਾਇਗੀ ਪਾਰਟੀ ਵਿਚ ਬੀ.ਟੈੱਕ ਕੰਪਿਊਟਰ ਸਾਇੰਸ ਵਿਚੋਂ ਅੰਜਲੀ ਅਤੇ ਵਾਸਿਦ, ਬੀ.ਟੈੱਕ ਸਿਵਲ 'ਚੋਂ ਗੁਲਫਾਮ ਅਤੇ ਰਿਆਜ਼, ਬੀ.ਫਾਰਮੈਸੀ ਵਿਚੋਂ ਯਾਚਨਾ ਅਤੇ ਸਾਹਿਲ ਫਾਰੂਕ, ਐਮ.ਬੀ.ਏ. ਵਿਚੋਂ ਦਕਸ਼ਵੀ ਠਾਕੁਰ ਅਤੇ ਪੰਕਜ ਠਾਕੁਰ, ਬੀ.ਕਾਮ ਵਿਚੋਂ ਅਰਸ਼ਵੀਰ ਕੌਰ ਅਤੇ ਭੂਵੇਸ਼ ਪਾਮਾ, ਬੀ.ਸੀ.ਏ. ਵਿਚੋਂ ਰਮਨਦੀਪ ਕੌਰ ਅਤੇ ਦਵਿੰਦਰ ਸਿੰਘ ਨੂੰ ਕ੍ਰਮਵਾਰ ਮਿਸ ਅਤੇ ਮਿਸਟਰ ਫੇਅਰਵੈੱਲ ਚੁਣਿਆ ਗਿਆ | ਇਸੇ ਤਰ੍ਹਾਂ ਬੀ.ਫਾਰਮੇਸੀ ਦੇ ਸਾਇਦ ਕਬੀਰ ਨੂੰ ਮਿਸਟਰ ਹੈਂਡਸਮ ਅਤੇ ਤਰਨਪ੍ਰੀਤ ਕੌਰ ਨੂੰ ਮਿਸ ਪਰਫੈਕਸ਼ਨਿਸਟ ਚੁਣਿਆ ਗਿਆ | ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਵਿਦਾ ਹੋ ਕੇ ਜਾ ਰਹੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਐਮ.ਬੀ.ਏ. ਵਿਭਾਗ ਦੀ ਮੁਖੀ ਭਵਨਪ੍ਰੀਤ ਕੌਰ ਵਲੋਂ ਵਿਦਾਇਗੀ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ, ਡਾ. ਪ੍ਰੀਤ ਕੰਵਲ ਕੌਰ, ਡਾ. ਤਰਨਜੀਤ ਕੌਰ, ਆਰਕੀਟੈਕਟ ਗੁਰਪ੍ਰੀਤ ਸਿੰਘ, ਉਂਕਾਰ ਸਿੰਘ ਅਤੇ ਵਿਸ਼ਾਲ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭੱਦਲ ਵਿਖੇ ਇਕ ਪਿੰਡ ਓਪਨ ਕਿ੍ਕਟ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਗ਼ਦਰੀ ਬਾਬਿਆਂ ਅਤੇ ਮਾ: ਚਤਰ ਸਿੰਘ ਧਾਰਨੀ ਦੀ ਯਾਦ 'ਚ ਦਸਤਾਰ ਮੁਕਾਬਲੇ ਅਤੇ ਨਾਟਕ ਦਾ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।