20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭੱਦਲ ਵਿਖੇ ਇਕ ਪਿੰਡ ਓਪਨ ਕਿ੍ਕਟ ਟੂਰਨਾਮੈਂਟ ਕਰਵਾਇਆ <br/>

ਭੱਦਲ ਵਿਖੇ ਕਰਵਾਏ ਕਿ੍ਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਮੁੱਖ ਮਹਿਮਾਨ | ਤਸਵੀਰ:ਅੰਮਿ੍ਤਪਾਲ ਸਿੰਘ ਬੰਟੀ <br/> 29-04-2026
ਪੁਰਖਾਲੀ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ (ਰਜਿ:) ਪਿੰਡ ਭੱਦਲ ਵਲੋਂ ਗ੍ਰਾਮ ਪੰਚਾਇਤ ਭੱਦਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 'ਇੱਕ ਪਿੰਡ ਓਪਨ ਕਿ੍ਕਟ ਟੂਰਨਾਮੈਂਟ' ਕਰਵਾਇਆ ਗਿਆ | ਇਹ ਤਿੰਨ ਰੋਜ਼ਾ ਟੂਰਨਾਮੈਂਟ ਪਿੰਡ ਭੱਦਲ ਦੇ ਖੇਡ ਗਰਾਊਾਡ (ਨੇੜੇ ਆਈ. ਈ. ਟੀ. ਕਾਲਜ ਭੱਦਲ) ਵਿਖੇ ਖੇਡਿਆ ਗਿਆ | ਇਸ ਟੂਰਨਾਮੈਂਟ ਦੌਰਾਨ ਮਾਣਕਪੁਰ ਸ਼ਰੀਫ਼ ਦੀ ਟੀਮ ਨੇ ਪਹਿਲਾ, ਸ਼ੇਰਪੁਰ ਬੇਟ ਦੀ ਟੀਮ ਨੇ ਦੂਸਰਾ ਅਤੇ ਭੱਦਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਦੌਰਾਨ ਪਹਿਲਾ ਇਨਾਮ ਮਨਪ੍ਰੀਤ ਸਿੰਘ ਸਰਪੰਚ ਭੱਦਲ ਅਤੇ ਅਜੈਬ ਸਿੰਘ ਸਰਪੰਚ ਸਰਾੜੀ ਦੇ ਪਰਿਵਾਰ ਵਲੋਂ ਦਿੱਤਾ ਗਿਆ | ਇਸ ਟੂਰਨਾਮੈਂਟ ਦੌਰਾਨ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਪੰਚਾਇਤ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਹਲਕਾ ਕੋਆਰਡੀਨੇਟਰ ਐਸ ਸੀ ਵਿੰਗ ਚਰਨਪ੍ਰੀਤ ਸਿੰਘ ਸੈਂਫਲਪੁਰ, ਹਰਦੇਵ ਸਿੰਘ ਬਿੱਲਾ ਬਬਾਨੀ, ਨੌਨਿਹਾਲ ਸਿੰਘ ਭੱਦਲ, ਜਸਪ੍ਰੀਤ ਸਿੰਘ ਸਰਪੰਚ ਸੰਤੋਖਗੜ ਟੱਪਰੀਆਂ, ਰਣਜੋਧ ਸਿੰਘ ਸਰਪੰਚ ਰਾਮਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਪੁਰ, ਸੁਖਵਿੰਦਰ ਸਿੰਘ ਸਰਪੰਚ ਪੰਜੋਲਾ, ਬਹਾਦਰ ਸਿੰਘ ਸਰਪੰਚ ਸਿਆਸਤਪੁਰ, ਦੀਪਿੰਦਰ ਸਿੰਘ ਸਰਪੰਚ ਰਾਮਗੜ• ਟੱਪਰੀਆਂ, ਮਾ ਸੁਖਦੇਵ ਸਿੰਘ ਭੱਦਲ, ਪਰਮਿੰਦਰ ਸਿੰਘ ਸਰਪੰਚ ਪੰਜੋਲੀ ਅਤੇ ਕਈ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਮੁਰਗ਼ਾ ਦੌੜ ਵੀ ਕਰਵਾਈ ਗਈ | ਇਸ ਮੌਕੇ ਕੁਮੈਂਟਰੀ ਦੀ ਡਿਊਟੀ ਜੱਸ ਮੀਆਂਵਾਲ ਅਤੇ ਬੰਟੀ ਬਲਾਚੌਰ ਵਲੋਂ ਨਿਭਾਈ ਗਈ | ਇਹ ਟੂਰਨਾਮੈਂਟ ਸਰਬਜੀਤ ਕੌਰ ਸਰਪੰਚ, ਬਲਵਿੰਦਰ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਪਰਮਜੀਤ ਕੌਰ ਪੰਚ, ਜਸਵੀਰ ਕੌਰ ਪੰਚ, ਕਮਲਜੀਤ ਕੌਰ ਪੰਚ, ਸੁਰਿੰਦਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਭੰਗੂ, ਸੁਰਜੀਤ ਸਿੰਘ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ ਮਾਨ, ਕਮਲ ਭੱਦਲ ਅਤੇ ਹੋਰ ਨੌਜਵਾਨਾਂ ਦੀ ਮਿਹਨਤ ਸਦਕਾ ਸਫਲ ਹੋ ਨਿੱਬੜਿਆ |

ਪਿਛਲੀ ਖ਼ਬਰ ਪੰਜਾਬ ਸਟੇਟ ਕਰਮਚਾਰੀ ਦਲ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੀ ਮੀਟਿੰਗ <br/> ਅਗਲੀ ਖ਼ਬਰ ਆਈ.ਈ.ਟੀ. ਭੱਦਲ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।