13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨੂਰਪੁਰ ਬੇਦੀ ਸਮੇਤ 6 ਮੰਡੀਆਂ ਨੂੰ 10 ਦਿਨ ਪਹਿਲਾਂ ਬੰਦ ਕਰਨ ਦੇ ਮੌਖਿਕ ਆਦੇਸ਼ ਫ਼ੈਸਲਾ ਵਾਪਸ ਨਾ ਲੈਣ 'ਤੇ ਕਿਸਾਨ ਸੰਗਠਨਾਂ ਵਲੋਂ ਵਿਰੋਧ ਦਾ ਐਲਾਨ <br/>

ਨੂਰਪੁਰ ਬੇਦੀ ਵਿਖੇ ਰੋਸ ਜ਼ਾਹਿਰ ਕਰਦੇ ਇਕੱਠੇ ਹੋਏ ਆੜ੍ਹਤੀ ਤੇ ਕਿਸਾਨ | ਤਸਵੀਰ: ਰਾਜੇਸ਼ ਚੌਧਰੀ <br/> 30-04-2026
ਨੂਰਪੁਰ ਬੇਦੀ, 29 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰਬੇਦੀ ਖੇਤਰ 'ਚ ਅਧਿਕਾਰੀਆਂ ਵਲੋਂ ਮੰਡੀਆਂ ਨੂੰ ਅਚਾਨਕ ਬੰਦ ਕਰਨ ਸੰਬੰਧੀ ਦਿੱਤੇ ਗਏ ਮੌਖਿਕ ਆਦੇਸ਼ਾਂ 'ਤੇ ਆੜ੍ਹਤੀਆਂ ਸਮੇਤ ਕਿਸਾਨਾਂ ਨੇ ਵਿਰੋਧ ਜਤਾਇਆ ਹੈ | ਅੱਜ ਵਿਭਾਗ ਦੇ ਅਧਿਕਾਰੀਆਂ ਵਲੋਂ ਖੇਤਰ ਦੀਆਂ 6 ਮੰਡੀਆਂ 'ਚ ਸ਼ਾਮਿਲ ਨੂਰਪੁਰ ਬੇਦੀ ਮੰਡੀ ਨੂੰ 30 ਅਪ੍ਰੈਲ ਅਤੇ ਖੇਤਰ ਦੀਆਂ ਹੋਰਨਾਂ 5 ਮੰਡੀਆਂ ਨੂੰ 3 ਮਈ ਤੱਕ ਬੰਦ ਕਰਨ ਦੀ ਸੂਚਨਾ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਉਕਤ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ | ਅੱਜ ਇੱਥੇ ਇਕੱਠੇ ਹੋਏ ਆੜ੍ਹਤੀਆਂ ਅਤੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ, ਪਰ ਮੌਸਮ ਦੀ ਖ਼ਰਾਬੀ ਅਤੇ ਭਾਰੀ ਹਨੇਰੀ ਕਾਰਨ ਨੂਰਪੁਰ ਬੇਦੀ ਖੇਤਰ 'ਚ ਅਸਲ ਖ਼ਰੀਦ ਪ੍ਰਕਿਰਿਆ 2 ਹਫ਼ਤਿਆਂ ਬਾਅਦ 15 ਅਪ੍ਰੈਲ ਤੋਂ ਹੀ ਸ਼ੁਰੂ ਹੋ ਸਕੀ ਸੀ | ਇਸ ਦੇ ਕਾਰਨ ਮੰਡੀਆਂ 'ਚ ਫ਼ਸਲ ਦੀ ਆਮਦ 'ਚ ਦੇਰੀ ਹੋਈ ਅਤੇ ਹੁਣ ਤੱਕ ਕੇਵਲ ਕਰੀਬ 75 ਫੀਸਦੀ ਫ਼ਸਲ ਦੀ ਹੀ ਖ਼ਰੀਦ ਹੋ ਸਕੀ ਹੈ, ਜਦਕਿ ਬਾਕੀ 25 ਫੀਸਦੀ ਫ਼ਸਲ ਅਜੇ ਵੀ ਖੇਤਾਂ 'ਚ ਪਈ ਹੋਣ ਕਾਰਨ ਮੰਡੀਆਂ 'ਚ ਆਉਣੀ ਬਾਕੀ ਹੈ | ਆੜ੍ਹਤੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਮੰਡੀਆਂ ਦਾ ਸਮਾਂ ਘੱਟੋ-ਘੱਟ 10 ਦਿਨ ਹੋਰ ਵਧਾਇਆ ਜਾਵੇ, ਤਾਂ ਜੋ ਸਾਰੀ ਫ਼ਸਲ ਦੀ ਸੁਚੱਜੀ ਖ਼ਰੀਦ ਯਕੀਨੀ ਬਣਾਈ ਜਾ ਸਕੇ ਅਤੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਫੂਡ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ
(ਬਾਕੀ ਸਫ਼ਾ 6 'ਤੇ)

ਪਿਛਲੀ ਖ਼ਬਰ ਸ੍ਰੀ ਬ੍ਰਹਮ ਸਰੂਪ ਧਾਮ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸ਼ੁਰੂ ਵਿਸ਼ਾਲ ਖ਼ੂਨਦਾਨ ਤੇ ਮੈਗਾ ਮੈਡੀਕਲ ਕੈਂਪ... ਅਗਲੀ ਖ਼ਬਰ ਸ਼ਹਿਰੀ ਸਥਾਨਕ ਸੰਸਥਾਵਾਂ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਪਹਿਲੇ ਦਿਨ 11 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ- ਡੀ ਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।