ਸੰਤੋਖਗੜ੍ਹ, 29 ਅਪ੍ਰੈਲ (ਧਰਮ ਪਾਲ)-ਸ਼ਹਿਰੀ ਸਥਾਨਕ ਸੰਸਥਾਵਾਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ ਊਨਾ ਜ਼ਿਲ੍ਹੇ ਵਿਚ ਵੱਖ-ਵੱਖ ਸੰਸਥਾਵਾਂ ਵਿਚ ਕੁੱਲ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਹ ਜਾਣਕਾਰੀ ਊਨਾ ਦੇ ਜ਼ਿਲ੍ਹਾ ਚੋਣ ਅਧਿਕਾਰੀ (ਡਿਪਟੀ ਕਮਿਸ਼ਨਰ) ਜਤਿਨ ਲਾਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ ਟਾਹਲੀਵਾਲ ਨਗਰ ਪੰਚਾਇਤ ਵਿਚ ਕੁੱਲ ਤਿੰਨ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਇਨ੍ਹਾਂ ਵਿਚ ਵਾਰਡ ਨੰਬਰ 4 ਤੋਂ ਰਾਜ ਕੁਮਾਰ ਪੁੱਤਰ ਜੀਵਨ ਸਿੰਘ, ਵਾਰਡ ਨੰਬਰ 5 ਤੋਂ ਰਾਜ ਕੁਮਾਰੀ ਪਤਨੀ ਸੁਭਾਸ਼ ਕੁਮਾਰ ਅਤੇ ਵਾਰਡ ਨੰ. 7 ਤੋਂ ਅਨੂ ਦੇਵੀ ਪਤਨੀ ਹਰੀਸ਼ ਕੁਮਾਰ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ | ਇਸ ਦੌਰਾਨ, ਗਗਰੇਟ ਨਗਰ ਪੰਚਾਇਤ ਵਿਚ ਦੋ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ ਹਨ ਵਾਰਡ ਨੇ. 4 ਤੋਂ ਰਾਜ ਕੁਮਾਰੀ ਪਤਨੀ ਯੋਗਰਾਜ ਅਤੇ ਵਾਰਡ ਨੰ. 5 ਤੋਂ ਰਾਜਿੰਦਰ ਕੁਮਾਰ ਪੁੱਤਰ ਰਾਮ ਰਾਖਾ | ਇਸੇ ਤਰ੍ਹਾਂ ਸੋਮੇਸ਼ਵਰ ਕੁਮਾਰ ਪੁੱਤਰ ਸ਼ਾਮ ਲਾਲ ਨੇ ਮਹਿਤਪੁਰ-ਬਸਦੇਹੜਾ ਨਗਰ ਪ੍ਰੀਸ਼ਦ ਦੇ ਵਾਰਡ ਨੰ. 4 ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ | ਦੌਲਤਪੁਰ ਨਗਰ ਪੰਚਾਇਤ ਵਿਚ ਦੋ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਵਾਰਡ ਨੰਬਰ 1 ਤੋਂ ਰਜਨੀਸ਼ ਕੁਮਾਰ ਪੁੱਤਰ ਪ੍ਰੇਮ ਚੰਦ ਅਤੇ ਵਾਰਡ ਨੰਬਰ 3 ਤੋਂ ਸ਼ਵੇਤਾ ਪਤਨੀ ਅਰੁਣ ਕੁਮਾਰ | ਅੰਬ ਨਗਰ ਪੰਚਾਇਤ ਦੇ ਅਧੀਨ ਤਿੰਨ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕਰਵਾਈਆਂ ਹਨ ਜਿਨਾਂ ਵਿਚੋਂ ਦੋ ਉਮੀਦਵਾਰਾਂ ਨੇ ਵਾਰਡ ਨੰਬਰ 3 ਤੋਂ ਦਾਖਲ ਕੀਤੇ | ਇਨ੍ਹਾਂ ਵਿਚ ਗੌਰਵ ਸ਼ਰਮਾ ਪੁੱਤਰ ਸਤੀਸ਼ ਕੁਮਾਰ ਅਤੇ ਅੰਜਲੀ ਸੂਦ ਪਤਨੀ ਗੋਪਾਲ ਕਿ੍ਸ਼ਨ ਸੂਦ ਸ਼ਾਮਿਲ ਹਨ, ਜਦੋਂ ਕਿ ਪ੍ਰਵੀਨ ਕੁਮਾਰੀ ਪਤਨੀ ਉਪਦੇਸ਼ ਕੁਮਾਰ ਨੇ ਵਾਰਡ ਨੰਬਰ 5 ਤੋਂ ਆਪਣੇ ਕਾਗ਼ਜ਼ ਦਾਖਲ ਕੀਤੇ | ਸੰਤੋਖਗੜ੍ਹ ਨਗਰ ਪ੍ਰੀਸ਼ਦ ਵਿਚ ਅੱਜ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਨਹੀਂ ਦਰਜ ਕਰਵਾਏ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਚਾਹਵਾਨ ਉਮੀਦਵਾਰ ਹੁਣ ਕੰਮਕਾਜੀ ਦਿਨਾਂ ਵਿਚ ਖ਼ਾਸ ਕਰਕੇ 30 ਮਈ ਅਤੇ 2 ਮਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ | ਜਨਤਕ ਛੁੱਟੀ ਕਾਰਨ 1 ਮਈ ਨੂੰ ਨਾਮਜ਼ਦਗੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੀ ਜਾਂਚ 4 ਮਈ ਨੂੰ ਹੋਵੇਗੀ | ਉਮੀਦਵਾਰਾਂ ਨੂੰ 6 ਮਈ ਨੂੰ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਇਜਾਜ਼ਤ ਹੋਵੇਗੀ |