02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਘਨੌਲੀ ਵਿਖੇ ਹੋਣ ਵਾਲੇ ਵਿਸ਼ਾਲ ਭਗਵਤੀ ਜਾਗਰਣ ਦਾ ਪੋਸਟਰ ਜਾਰੀ ਜਾਗਰਣ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਪ੍ਰਬੰਧਕ <br/>

ਭਗਵਤੀ ਜਾਗਰਣ ਕਮੇਟੀ ਘਨੌਲੀ ਵਲੋਂ ਕਰਵਾਏ ਜਾ ਰਹੇ ਜਾਗਰਣ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ | ਤਸਵੀਰ: ਜਸਵੀਰ ਸਿੰਘ ਸੈਣੀ <br/> 01-05-2026
ਘਨੌਲੀ, 30 ਅਪ੍ਰੈਲ (ਜਸਵੀਰ ਸਿੰਘ ਸੈਣੀ)-ਭਗਵਤੀ ਜਾਗਰਣ ਕਮੇਟੀ ਘਨੌਲੀ ਵਲੋਂ ਸ਼ਿਵ ਸੈਨਾ ਪੰਜਾਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਭਗਵਤੀ ਜਾਗਰਣ ਘਨੌਲੀ ਵਿਖੇ 2 ਮਈ ਨੂੰ ਨਗਰ ਖੇੜਾ ਘਨੌਲੀ ਦੇ ਨਾਲ ਸਬਜ਼ੀ ਮੰਡੀ ਵਾਲੇ ਸਥਾਨ 'ਤੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਗਰਣ ਕਮੇਟੀ ਦੇ ਪ੍ਰਬੰਧਕ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਇਸ ਸੰਬੰਧ ਵਿਚ ਜੋਤ ਸ੍ਰੀ ਨੈਣਾਂ ਦੇਵੀ ਤੋਂ ਲਿਆਂਦੀ ਜਾਵੇਗੀ | ਤੇ ਜੋਤ ਨੂੰ ਮੁੱਖ ਰੱਖਦਿਆਂ ਹੋਇਆਂ 1 ਮਈ ਸ਼ਾਮ 4 ਵਜੇ ਸ਼ੋਭਾ ਯਾਤਰਾ ਪੂਰੇ ਪਿੰਡ ਘਨੌਲੀ ਵਿਖੇ ਕੱਢੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਇਸ ਜਾਗਰਣ ਦੌਰਾਨ ਇੰਟਰਨੈਸ਼ਨਲ ਕਲਾਕਾਰ ਮਦਨ ਸ਼ੌਂਕੀ, ਪ੍ਰਸਿੱਧ ਜਾਗਰਣ ਸਮਰਾਟ ਮਨੀ ਲਾਡਲਾ, ਲਖਵੀਰ ਰਿੰਕੂ, ਸ਼ੁਭਮ ਦੇਵ ਨਾਮੀ ਕਲਾਕਾਰ ਸੰਗਤਾਂ ਨੂੰ ਮਾਤਾ ਦੀਆਂ ਭੇਟਾਂ ਰਾਹੀਂ ਭਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਨੇ ਕਿਹਾ ਕਿ ਜਾਗਰਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਸ਼ਿਵ ਸੈਨਾ ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ, ਮੈਡੀਕਲ ਕਮੇਟੀ ਪ੍ਰਧਾਨ ਸੁਰੇਸ਼ ਕੁਮਾਰ, ਮਾਰਕੀਟ ਕਮੇਟੀ ਪ੍ਰਧਾਨ ਰਾਮ ਗੋਪਾਲ ਸ਼ਰਮਾ, ਗੌਰਵ ਖੱਤਰੀ, ਹਿਤੇਸ਼ ਕੁਮਾਰ, ਮੋਹਿਤ ਕੁਮਾਰ, ਪਰਦੀਪ ਕੁਮਾਰ, ਸੰਜੀਵ ਕੁਮਾਰ ਸੰਜੂ, ਸੰਜੂ ਬਾਬਾ, ਦਵਿੰਦਰ ਪਰਜਾਪਤ, ਸੁਖਦੇਵ ਸਿੰਘ, ਵਿਸ਼ਾਲ ਕੁਮਾਰ ਨੌਨਾ, ਅਵਤਾਰ ਸਿੰਘ ਤਾਰਾ, ਦੀਪਾ ਘਨੌਲੀ, ਕਾਲੂ ਘਨੌਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜ਼ਦੂਰ ਦਿਵਸ 'ਤੇ ਵਿੱਤ ਮੰਤਰੀ ਦੀ ਕੋਠੀ ਦਾ ਕਰਾਂਗੇ ਘਿਰਾਓ- ਮਹਿੰਦਲੀ <br/> ਅਗਲੀ ਖ਼ਬਰ ਭਾਰੀ ਅਸਲੇ ਸਮੇਤ ਨੌਜਵਾਨ ਨੂਰਪੁਰ ਬੇਦੀ ਪੁਲਿਸ ਵਲੋਂ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।