30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਹਾਈ ਸਕੂਲ ਜਿੰਦਵੜੀ ਦੇ ਵਿਦਿਆਰਥੀ ਰਹੇ ਜ਼ਿਲੇ੍ਹ ਭਰ 'ਚ ਅੱਵਲ <br/>

ਅਜੀਤ ਡੈਸਕ 03-05-2026
ਢੇਰ, 2 ਮਈ (ਸ਼ਿਵ ਕੁਮਾਰ ਕਾਲੀਆ)- ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.) ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਹੈੱਡ ਮਾਸਟਰ ਅਰਵਿੰਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਅੱਠਵੀਂ ਜਮਾਤ ਦੇ 6 ਵਿਦਿਆਰਥੀਆਂ ਏਕਮਜੀਤ, ਅਸ਼ਮਿਤ ਕੁਮਾਰ, ਲਵਪ੍ਰੀਤ ਸਿੰਘ, ਰਮਜੋਤ ਸਿੰਘ, ਇਸ਼ਿਕਾ ਤੇ ਪੰਕਿ੍ਤੀ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ 48000 ਰੁਪਏ ਪ੍ਰਤੀ ਵਿਦਿਆਰਥੀ ਮਿਲਣਯੋਗ ਹੋਣਗੇ | ਰੋਪੜ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਸ.ਹ.ਸ. ਜਿੰਦਵੜੀ ਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਆਸ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਸਕੂਲ ਹਮੇਸ਼ਾ ਹੀ ਸੁਰਖ਼ੀਆਂ ਤੇ ਰਿਹਾ ਹੈ, ਇਸ ਸਕੂਲ ਦੇ ਹੋਣਹਾਰ ਮੁੱਖ ਅਧਿਆਪਕ ਮਾਸਟਰ ਅਰਵਿੰਦ ਸ਼ਰਮਾ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਕੁੱਝ ਅਲੱਗ ਕਰਵਾ ਕੇ ਆਪਣੇ ਸਕੂਲ ਵਿਚ ਹੀ ਨਹੀਂ, ਪੰਜਾਬ ਪੱਧਰ 'ਤੇ ਇਸ ਸਕੂਲ ਦੀ ਵੱਖਰੀ ਪਹਿਚਾਣ ਬਣਾਉਣ ਤੇ ਹਮੇਸ਼ਾ ਹੀ ਸਫਲ ਰਹਿੰਦੇ ਹਨ |

ਪਿਛਲੀ ਖ਼ਬਰ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਕੈਂਸਰ ਜਾਂਚ ਕੈਂਪ <br/> ਅਗਲੀ ਖ਼ਬਰ ਕੰਨਿਆ ਸਕੂਲ ਨੂਰਪੁਰ ਬੇਦੀ ਵਿਖੇ ਐੱਸ.ਐੱਮ.ਸੀ. ਦੀ ਅਹਿਮ ਹੰਗਾਮੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।