02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੁਭਾਸ਼ ਚੌਧਰੀ ਨੇ ਗਊ ਸੇਵਾ ਮਿਸ਼ਨ ਦੇ ਸੇਵਾਦਾਰ ਸਵਾਮੀ ਕਿ੍ਸ਼ਨਾ ਨੰਦ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 03-05-2026
ਨੂਰਪੁਰ ਬੇਦੀ, 2 ਮਈ (ਵਿੰਦਰਪਾਲ ਝਾਂਡੀਆਂ)- ਬੀ. ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਅਤੇ ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੇ ਸਰਪ੍ਰਸਤ ਸੁਭਾਸ਼ ਚੌਧਰੀ ਰਾਮਪੁਰ ਨੇ ਗਊ ਸੇਵਾ ਮਿਸ਼ਨ ਦੇ ਸੇਵਾਦਾਰ ਸਵਾਮੀ ਕਿ੍ਸ਼ਨਾ ਨੰਦ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਗਊ ਸੇਵਾ ਨਾਲ ਸੰਬੰਧਿਤ ਅਹਿਮ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਮੁਲਾਕਾਤ ਦੌਰਾਨ ਗਊ ਮਾਤਾ ਦੀ ਸੰਭਾਲ, ਸੁਰੱਖਿਆ ਤੇ ਸਹੀ ਪ੍ਰਬੰਧਾਂ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਹੋਈ | ਚੌਧਰੀ ਸੁਭਾਸ਼ ਚੰਦ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਗਊਆਂ ਦੀ ਸੇਵਾ ਸਿਰਫ਼ ਧਾਰਮਿਕ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਵਿਚ ਚੱਲ ਰਹੀ ਗਊਸ਼ਾਲਾ 'ਚ ਗਊਆਂ ਦੀ ਦੇਖਭਾਲ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ ਪਰ ਹੋਰ ਵਧੀਆ ਪ੍ਰਬੰਧਾਂ ਅਤੇ ਸਹਿਯੋਗ ਦੀ ਲੋੜ ਹੈ | ਉਨ੍ਹਾਂ ਨੇ ਇਲਾਕੇ ਦੀਆਂ ਗਊਸ਼ਾਲਾਵਾਂ ਦਾ ਦੌਰਾ ਕਰਨ ਲਈ ਸੱਦਾ ਵੀ ਦਿੱਤਾ |

ਪਿਛਲੀ ਖ਼ਬਰ ਜੀਨੀਅਸ ਸਕੂਲ 'ਚ ਨਵੇਂ ਵਿੱਦਿਅਕ ਸੈਸ਼ਨ ਲਈ ਸਟੂਡੈਂਟ ਸਕੂਲ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਸਰਕਾਰੀ ਕਾਲਜ 'ਚ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।