02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨੂਰ ਹਸਪਤਾਲ ਮੋਰਿੰਡਾ ਵਲੋਂ 20ਵਾਂ ਖ਼ੂਨਦਾਨ ਕੈਂਪ <br/>

ਅਜੀਤ ਡੈਸਕ 03-05-2026
ਮੋਰਿੰਡਾ, 2 ਮਈ (ਪਿ੍ਤਪਾਲ ਸਿੰਘ)- ਨੂਰ ਮਲਟੀਸਪੈਸ਼ਲਟ ਚੈਰੀਟੇਬਲ ਹਸਪਤਾਲ ਚੁੰਨੀ ਰੋਡ ਮੋਰਿੰਡਾ ਵਿਖੇ 20ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਹਸਪਤਾਲ ਦੇ ਐਮ.ਡੀ. ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਕੈਂਪ ਹਰ ਸਾਲ ਬੇਟੀ ਜਸਨੂਰ ਕੌਰ ਨੂਰ ਦੇ ਜਨਮ ਦਿਨ ਦੇ ਮੌਕੇ 'ਤੇ ਲਗਾਇਆ ਜਾਂਦਾ ਹੈ | ਕੈਂਪ ਦਾ ਉਦਘਾਟਨ ਪੰਚਾਇਤ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਸਰਕਾਰੀ ਹਸਪਤਾਲ ਰੂਪਨਗਰ ਤੋਂ ਬਲੱਡ ਬੈਂਕ ਦੀ ਟੀਮ ਵਲੋਂ ਕੁੱਲ 42 ਯੂਨਿਟ ਖੂਨ ਇਕੱਤਰ ਕੀਤਾ ਗਿਆ | ਬਿੱਟੂ ਸਰਪੰਚ ਰੋਡ ਮਾਜਰਾ 51ਵੀਂ ਵਾਰ ਖ਼ੂਨਦਾਨ ਕਰਕੇ ਹੋਰਨਾਂ ਲਈ ਪ੍ਰੇਰਣਾ ਬਣੇ | ਕੈਂਪ ਦੌਰਾਨ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਰਾਹੁਲ ਸ਼ਰਮਾ, ਜਗਤਾਰ ਅਰਨੌਲੀ, ਹਰਜਿੰਦਰ ਸਿੰਘ ਪਵਾਰ, ਅਰਸ ਸਿੱਧੂ, ਗੁਰਮੀਤ ਰਾਏ, ਡਾਕਟਰ ਅਰਵਿੰਦ ਕੁਮਾਰ, ਡਾਕਟਰ ਕੇ.ਡੀ. ਬੈਂਸ, ਡਾਕਟਰ ਦਰਸ਼ਨ ਸਿੰਘ ਨਗਾਵਾਂ, ਵਾਰਸ ਨੂਰ ਸਿੰਘ, ਮਨਪ੍ਰੀਤ ਕੌਰ, ਸਿਮਰਨ ਤੇ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਤਨਾਮ ਸਿੰਘ ਸੱਤੀ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜੀਨੀਅਸ ਸਕੂਲ 'ਚ ਨਵੇਂ ਵਿੱਦਿਅਕ ਸੈਸ਼ਨ ਲਈ ਸਟੂਡੈਂਟ ਸਕੂਲ ਕੌਂਸਲ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।