17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਝਾਂਡੀਆਂ ਕਲਾਂ ਵਿਖੇ ਬਸਤੀ ਕਸਾਣਾ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬ ਪ੍ਰਧਾਨ ਕਮਲ ਚੌਹਾਨ ਨੇ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 04-05-2026
ਨੂਰਪੁਰ ਬੇਦੀ, 3 ਮਈ (ਵਿੰਦਰਪਾਲ ਝਾਂਡੀਆਂ)- ਪਿੰਡ ਝਾਂਡੀਆਂ ਕਲਾਂ ਦੇ ਸਤਿ ਸਾਹਿਬ ਸਪੋਰਟਸ ਕਲੱਬ ਕਸਾਣਾ ਐਫ. ਸੀ ਵਲੋਂ ਕਰਵਾਏ ਜਾ ਰਹੇ 8 ਸਾਈਡ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦੌਰਾਨ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ 'ਤੇ ਡਾਇਰੈਕਟਰ ਚੌਧਰੀ ਕਮਲ ਚੌਹਾਨ ਟੇਡੇਵਾਲ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦਾ ਕਲੱਬ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਗਰਮਜੋਸ਼ੀ ਨਾਲ ਫੁੱਲਾਂ ਦੇ ਹਾਰ ਪਾਕੇ ਭਰਵਾਂ ਸਵਾਗਤ ਕੀਤਾ ਗਿਆ | ਕਮਲ ਚੌਹਾਨ ਨੇ ਪ੍ਰਬੰਧਕਾਂ ਨੂੰ ਆਪਣੇ ਵਲੋਂ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਭੇਟ ਕੀਤੀ ਤੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ | ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਤਨ, ਮਨ ਤੇ ਰੂਹ ਦੀ ਖ਼ੁਰਾਕ ਹੈ ਤੇ ਸਾਡੇ ਅਮੀਰ ਵਿਰਸੇ ਦੀ ਸ਼ਾਨ ਹਨ | ਕਮਲ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਨੇ ਯੂਥ ਕਲੱਬ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ 'ਚ ਮਦਦਗਾਰ ਸਾਬਤ ਹੁੰਦੇ ਹਨ |
ਇਸ ਮੌਕੇ ਸਰਪੰਚ ਸ਼ਿਵਜੀ ਚੌਹਾਨ, ਨਰਿੰਦਰ ਹੱਕਲਾ, ਅਨੰਤ ਰਾਮ ਹੱਕਲਾ, ਸਰੇਸ਼ ਭਾਟੀਆ, ਧਰਮ ਚੰਦ ਕਸਾਣਾ, ਰੋਸ਼ਨ ਲਾਲ ਕਸਾਣਾ, ਦੇਸ ਰਾਜ ਕਸਾਣਾ, ਬੀਰੀ ਠੇਕੇਦਾਰ, ਹਨੀ ਕਸਾਣਾ, ਮਨੀ ਕਸਾਣਾ, ਹੈਪੀ ਮਾਸਟਰ, ਹਰਮੇਸ਼ ਚੰਦ ਭੂੰਬਲਾਂ, ਬਲਜੀਤ ਫੌਜੀ, ਵਿੰਦਰ ਧਮਾਣਾ, ਓਮਪ੍ਰਕਾਸ਼, ਮਦਨ ਲਾਲ ਚੌਹਾਨ ਸੁੱਖਾ ਚੌਹਾਨ ਚੰਦਨ, ਰਾਮੂ ਕਸਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਪਿੰਡ ਚਹਿੜਮਜਾਰਾ ਲਈ 13 ਲੱਖ ਰੁਪਏ ਦੀ ਗ੍ਰਾਂਟ ਜਾਰੀ <br/> ਅਗਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।