08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਿਮਾਚਲ ਸਰਕਾਰ ਦੀ ਨਾਜਾਇਜ਼ ਟੋਲ ਐਂਟਰੀ ਫੀਸ ਵਿਰੁੱਧ ਜ਼ਮੀਨੀ ਤੇ ਕਾਨੂੰਨੀ ਲੜਾਈ ਜਾਰੀ ਰਹੇਗੀ-ਆਗੂ <br/>

ਅਜੀਤ ਡੈਸਕ 10-05-2026
ਨੂਰਪੁਰ ਬੇਦੀ, 9 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ 33 ਥਾਵਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਪ੍ਰਵੇਸ਼ 'ਤੇ ਟੋਲ ਐਂਟਰੀ ਫੀਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਵਾਉਣ ਲਈ ਕਾਨੂੰਨੀ ਤੇ ਸੰਘਰਸ਼ੀ ਲੜਾਈ ਲੜ ਰਹੇ ਪੰਜਾਬ ਮੋਰਚਾ, ਕਿਸਾਨ ਤੇ ਟੈਕਸੀ ਚਾਲਕ ਯੂਨੀਅਨ ਦੇ ਆਗੂਆਂ ਵਲੋਂ ਅੱਜ ਨੂਰਪੁਰ ਬੇਦੀ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਜਿਸ ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੀਰ ਸਿੰਘ ਬੜਵਾ ਤੇ ਟੈਕਸੀ ਚਾਲਕ ਯੂਨੀਅਨਾਂ ਦੇ ਆਗੂਆਂ ਨੇ ਇਸ ਮਾਮਲੇ ਦੀ ਹਿਮਾਚਲ ਪ੍ਰਦੇਸ਼ ਹਾਈਕੋਰਟ ਸ਼ਿਮਲਾ ਦੀ ਨਵੀਂ ਅੱਪਡੇਟ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਵਕੀਲ ਉਤਾਂਸ਼ ਮੋਂਗਾ ਵਲੋਂ ਅਦਾਲਤ ਵਿਚ ਪਾਈ ਗਈ ਜਨਹਿੱਤ ਪਟੀਸ਼ਨ ਦੇ ਜਵਾਬ ਵਿਚ ਸੜਕ ਟਰਾਂਸਪੋਰਟ ਹਾਈਵੇ ਮੰਤਰਾਲਾ (ਮੋਰਥ) ਵਲੋਂ ਜਵਾਬ ਦਾਇਰ ਕੀਤਾ ਗਿਆ ਹੈ ਕਿ ਗੜਾ ਮੋੜਾ (ਕੀਰਤਪੁਰ) ਤੋਂ ਮਨਾਲੀ ਸੜਕ ਦਾ ਰੱਖ ਰਖਾਵ ਇਸ ਮੰਤਰਾਲਾ ਦੀਆਂ ਸਹਾਇਕ ਸੰਸਥਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਕੀਤਾ ਜਾਂਦਾ ਹੈ, ਇਸ ਵਿਚ ਰਾਜ ਸਰਕਾਰ ਦਾ ਕੋਈ ਹਿੱਸਾ ਨਹੀ ਹੈ | ਆਗੂਆਂ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਿਮਾਚਲ ਸਰਕਾਰ ਵਲੋਂ ਇਸ ਮਾਰਗ 'ਤੇ ਲਗਾਈ ਜਾ ਰਹੀ ਹਿਮਾਚਲ ਐਂਟਰੀ ਫੀਸ ਗੈਰ-ਕਾਨੂੰਨੀ ਹੈ | ਉਹਨਾਂ ਦੱਸਿਆ ਕਿ ਹਿਮਾਚਲ ਸਰਕਾਰ 1975 ਦੇ ਟੋਲ ਐਕਟ ਤਹਿਤ ਇਹ ਐਂਟਰੀ ਨਜ਼ਾਇਜ਼ ਵਸੂਲ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵਲੋਂ ਇਸ ਟੋਲ ਐਂਟਰੀ ਦੇ ਨਾਂਅ 'ਤੇ ਕੀਤੀ ਗਈ ਵਸੂਲੀ ਨੂੰ ਰਿਕਵਰ ਕਰਨ ਲਈ ਵੀ ਕਾਨੂੰਨੀ ਚਾਰਾਜ਼ੋਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ 'ਮੋਰਥ' ਨੂੰ ਵੀ ਇਸ ਮਾਮਲੇ ਵਿਚ ਸਖਤ ਸਟੈਂਡ ਲੈਣਾ ਚਾਹੀਦਾ ਹੈ | ਕਿਸਾਨ ਆਗੂ ਬੀਰ ਸਿੰਘ, ਅਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ, ਦਰਸ਼ਨ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਬਿੰਦਰ ਸਿੰਘ ਭੱਗਲ, ਕੁਲਵਿੰਦਰ ਸਿੰਘ ਸਸਕੌਰ, ਸੂਬੇ. ਰੌਸ਼ਨ ਲਾਲ, ਬਲਵੀਰ ਖਾਨ ਤੇ ਹੋਰਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ 20 ਮਈ ਨੂੰ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ | ਇਸ ਦੌਰਾਨ ਟਕਸਾਲੀ ਕਾਂਗਰਸੀ ਆਗੂਆਂ, ਸ਼ੇਰੇ ਪੰਜਾਬ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਤੇ ਹੋਰਨਾਂ ਜਥੇਬੰਦੀਆਂ ਨੇ ਵੀ ਆਪਣਾ ਸਮਰਥਨ ਇਹਨਾਂ ਨੂੰ ਦਿੱਤਾ ਹੈ |
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਿਮਾਚਲ 'ਤੇ ਰੈਸੀਪਰੋਕਲ ਟੈਕਸ ਲਗਾਉਣ ਲਈ ਸਿਰਫ ਬਿਆਨਾਂ ਤੱਕ ਸੀਮਤ ਰਹਿ ਗਈ ਗਈ | ਜਿਹੜੀ ਲੜਾਈ ਪੰਜਾਬ ਸਰਕਾਰ ਨੂੰ ਲੜਨੀ ਚਾਹੀਦੀ ਸੀ ਉਹ ਹੁਣ ਸੰਘਰਸ਼ੀ ਜਥੇਬੰਦੀਆਂ ਲੜ੍ਹ ਰਹੀਆਂ ਹਨ ਪਰ ਉਨ੍ਹਾਂ ਦੀ ਜਥੇਬੰਦੀ ਦੇ ਮਾਹਰ ਵਕੀਲ ਇਸ ਸੰਬੰਧੀ ਡਰਾਫਟ ਤਿਆਰ ਕਰਨਗੇ |

ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਅਦਾਲਤਾਂ 'ਚ ਕੌਮੀ ਲੋਕ ਅਦਾਲਤ ਤਹਿਤ ਵੱਖ-ਵੱਖ ਕੇਸਾਂ ਦਾ ਨਿਪਟਾਰਾ <br/> ਅਗਲੀ ਖ਼ਬਰ 29 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ਚੜ੍ਹਦੀ ਕਲਾ ਦੇ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਲਈ ਸ੍ਰੀ ਚਮਕੌਰ ਸਾਹਿਬ ਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।