09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਾਰਡਾਂ ਦੇ ਰਾਖਵਾਂਕਰਨ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਲਿਸਟ ਨੇ ਕੌਂਸਲ ਚੋਣਾਂ ਲੜਨ ਦੇ ਚਾਹਵਾਨਾਂ ਦੇ ਸੁਪਨੇ ਕੀਤੇ ਚਕਨਾਚੂਰ

ਅਜੀਤ ਡੈਸਕ 10-05-2026
ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀਆਂ ਚੋਣਾਂ ਦਾ ਫ਼ਿਲਹਾਲ ਭਾਵੇਂ ਸੂਬਾ ਸਰਕਾਰ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਅਪ੍ਰੈਲ ਮਹੀਨੇ ਵਿਚ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਦੇ ਵਾਰਡਾਂ ਦੀ ਰਿਜ਼ਰਵੇਸ਼ਨ ਦੀ ਲਿਸਟ ਜਾਰੀ ਕੀਤੀ ਗਈ ਸੀ | ਜਿਸ ਪਿਛਲੇ ਪੰਜ ਸਾਲ ਨਗਰ ਕੌਂਸਲ ਵਿਚ ਬਤੌਰ ਕੌਂਸਲਰ ਰਹੇ ਕਾਂਗਰਸ, ਭਾਜਪਾਈਆਂ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਨ ਦੇ ਇੱਛਕ ਆਗੂਆਂ ਦੇ ਵਾਰਡਾਂ ਵਿਚ ਵੱਡਾ ਉਲਟ ਫੇਰ ਰਾਖਵੇਂਕਰਨ ਨੂੰ ਲੈ ਕੇ ਹੋਇਆ ਸੀ ਅਤੇ ਕਈ ਵੱਡੇ ਵੱਡੇ ਆਗੂਆਂ ਦੇ ਇਸ ਵਾਰਡਬੰਦੀ ਨੇ ਜਿੱਥੇ ਸਿਆਸੀ ਪਰ ਕਤਰ ਕੇ ਰੱਖ ਦਿੱਤੇ ਸਨ | ਉੱਥੇ ਹੀ ਇਸ ਵਾਰਡਬੰਦੀ ਨੇ ਨਵੇਂ ਲੋਕਾਂ ਲਈ ਵੀ ਚੋਣ ਲੜਨ ਦੇ ਰਾਹ ਖੋਲੇ ਸਨ ਅਤੇ ਇਹ ਲੋਕ ਪਿਛਲੇ ਕਾਫ਼ੀ ਦਿਨਾਂ ਤੋਂ ਆਪੋ ਆਪਣੇ ਵਾਰਡਾਂ ਵਿਚ ਸਿਆਸੀ ਗਤੀਵਿਧੀਆਂ ਕਰਦੇ ਨਜ਼ਰ ਆ ਰਹੇ ਸਨ ਪੱਤੇ ਕਈ ਸੱਤਾਧਾਰੀ ਧਿਰ ਦੇ ਆਗੂ ਤਾਂ ਆਪਣੇ ਮੁਤਾਬਿਕ ਵਾਰਡਬੰਦੀ ਨਾ ਹੋ ਸਕਣ ਦੇ ਰੋਸ ਵਜੋਂ ਸਿਆਸੀ ਤੌਰ 'ਤੇ ਵਿਚਰਨਾ ਵੀ ਬੰਦ ਕਰ ਚੁੱਕੇ ਸਨ | ਜਦੋਂ ਕਿ ਕੌਂਸਲਰ ਬਣਨ ਲਈ ਕਾਂਗਰਸ ਪਾਰਟੀ ਦੇ ਕੌਂਸਲ ਦੀ ਚੋਣ ਲੜਨ ਦੇ ਚਾਹਵਾਨ ਆਗੂ ਆਪਣੇ ਵਾਸਤੇ ਸੁਰੱਖਿਅਤ ਵਾਰਡਾਂ ਦੀ ਤਲਾਸ਼ ਵਿਚ ਜੁੱਟ ਕੇ ਉੱਥੋਂ ਦੇ ਵਸਨੀਕਾਂ ਅਤੇ ਮੋਹਤਬਰਾਂ ਨਾਲ ਕਾਫ਼ੀ ਮੇਲ ਜੋਲ ਵਧਾ ਕੇ ਆਪਣੀਆਂ ਅੰਦਰ ਖਾਤੇ ਸਿਆਸੀ ਗਤੀ ਵਿਧੀਆਂ ਕਰ ਰਹੇ ਸਨ | ਪਰ ਅੱਜ ਦੁਪਹਿਰ ਵੇਲੇ ਸੋਸ਼ਲ ਮੀਡੀਆ ਤੇ ਮੁੜ ਇੱਕ ਲਿਸਟ ਨਵੇਂ ਰਾਖਮੇ ਕਰਨ ਨੂੰ ਲੈ ਕੇ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੇ ਕੌਂਸਲਰ ਬਣਨ ਦੇ ਸੁਪਨੇ ਲੈਣ ਕਈ ਸਿਆਸੀ ਆਗੂਆਂ ਦੀਆਂ ਆਸਾਂ ਤੇ ਇੱਕ ਵਾਰ ਫਿਰ ਪਾਣੀ ਫੇਰ ਕੇ ਰੱਖ ਦਿੱਤਾ ਹੈ | ਬੇਸ਼ੱਕ ਅੱਜ ਦੁਪਹਿਰ ਤੋਂ ਵਾਇਰਲ ਹੋ ਰਹੀ ਇਸ ਲਿਸਟ ਦੀ ਅਧਿਕਾਰਤ ਤੌਰ ਤੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਵਲੋਂ ਇਸ ਨੂੰ ਸਹੀ ਦੱਸ ਕੇ ਆਪੋ ਆਪਣੇ ਵਾਰਡਾਂ ਵਿਚ ਮੁਹਤਬਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ | ਦੂਜੇ ਪਾਸੇ ਇਸ ਲਿਸਟ ਨੇ ਪਿਛਲੇ ਕਾਫ਼ੀ ਅਰਸੇ ਤੋਂ ਨਗਰ ਕੌਂਸਲ ਨੰਗਲ ਵਿਚ ਬਤੌਰ ਕੌਂਸਲਰ ਐਂਟਰੀ ਕਰਨ ਦੇ ਸੁਪਨੇ ਆਪਣੇ ਮਨਾਂ ਵਿਚ ਪਾਲਣ ਵਾਲੇ ਬਹੁਤੇ ਆਗੂਆਂ ਦੀਆਂ ਉਮੀਦਾਂ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ | ਸਿਆਸੀ ਮਾਹਿਰਾਂ ਦਾ ਮੰਨਣਾ ਹੈ, ਕਿ ਜੇਕਰ ਇਹ ਲਿਸਟ ਮੁਤਾਬਿਕ ਹੀ ਵਾਰਡਬੰਦੀ ਅਧਿਕਾਰਤ ਤੌਰ 'ਤੇ ਲਾਗੂ ਹੁੰਦੀ ਹੈ ਤਾਂ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਹਨ |
ਪਿਛਲੀ ਖ਼ਬਰ ਸਟੱਡੀ ਸਰਕਲ ਵਲੋਂ ਅਧਿਆਪਕ ਤੇ ਵਲੰਟੀਅਰ ਸਨਮਾਨਿਤ <br/> ਅਗਲੀ ਖ਼ਬਰ ਮਿੱਡ-ਡੇ-ਮੀਲ ਵਰਕਰਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਹ ਭਰਪੂਰ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।