11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੀਆਂ ਦਰਾਂ 'ਚ ਕੀਤੀ ਕਟੌਤੀ ਵਾਲੇ ਪੱਤਰ ਸਰਕਾਰ ਤੁਰੰਤ ਜਾਰੀ ਕਰੇ-ਅਮਨ ਤੇ ਵਿਕਾਸ ਕਮੇਟੀ <br/>

ਅਜੀਤ ਡੈਸਕ 10-05-2026
ਸ੍ਰੀ ਅਨੰਦਪੁਰ ਸਾਹਿਬ, 9 ਮਈ (ਕਰਨੈਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਕਰਾਨਾ ਯਾਤਰਾ ਦੀ ਆਰੰਭਤਾ ਮੌਕੇ ਸ਼ਹਿਰ 'ਚ ਪੀਣ ਵਾਲੇ ਪਾਣੀ ਦੀਆਂ ਦਰਾਂ ਘੱਟ ਕਰਨ ਦੇ ਕੀਤੇ ਐਲਾਨ ਪੱਤਰ ਸਰਕਾਰ ਤੁਰੰਤ ਜਾਰੀ ਕਰੇ | ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਅਧੀਨ ਆਉਂਦੇ ਸ਼ਹਿਰ ਵਾਸੀਆਂ ਜਿਨ੍ਹਾਂ ਦੇ ਪਲਾਟ 5 ਮਰਲੇ ਜਾਂ ਉਸ ਤੋਂ ਘੱਟ ਹਨ, ਦੇ ਪਾਣੀ ਤੇ ਸੀਵਰੇਜ ਦੇ ਬਿੱਲ ਨਹੀਂ ਲਏ ਜਾਣਗੇ ਜਿਨ੍ਹਾਂ ਦੇ ਪਲਾਟ 10 ਮਰਲੇ ਦੇ ਹਨ ਉਨ੍ਹਾਂ ਕੋਲੋਂ 50 ਰੁ: ਪ੍ਰਤੀ ਮਹੀਨਾ ਲਏ ਜਾਣਗੇ ਤੇ ਸੀਵਰੇਜ ਦਾ ਬਿੱਲ ਪਹਿਲਾਂ ਵਾਂਗ ਹੀ ਹੋਵੇਗਾ ਜਿਨ੍ਹਾਂ ਦੇ ਪਲਾਟ 20 ਮਰਲੇ ਦੇ ਹਨ ਉਨ੍ਹਾਂ ਤੋਂ 100 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਣੀ ਦੇ ਬਿੱਲ ਵਸੂਲੇ ਜਾਣਗੇ ਪਰ ਪੰਜਾਬ ਦੇ ਪੰਜ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਦੇ ਪਾਣੀ ਦੇ ਬਿੱਲ ਪਬਲਿਕ ਹੈਲਥ ਵਿਭਾਗ ਲੈਂਦਾ ਸੀ | ਇਨ੍ਹਾਂ ਸ਼ਹਿਰਾਂ ਦੇ ਵਸਨੀਕਾਂ ਕੋਲੋਂ ਹਜ਼ਾਰਾਂ ਰੁਪਏ ਲਏ ਜਾਂਦੇ ਆ ਰਹੇ ਹਨ ਜੋ ਕਿ ਇਨ੍ਹਾਂ ਪੰਜ ਸ਼ਹਿਰਾਂ ਦੇ ਵਸਨੀਕਾਂ ਨਾਲ ਵੰਡੀ ਬੇਇਨਸਾਫ਼ੀ ਕੀਤੀ ਜਾ ਰਹੀ ਸੀ | ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਉਦੋਂ ਤੋਂ ਇਸ ਬੇਇਨਸਾਫ਼ੀ ਨੂੰ ਖਤਮ ਕਰਨ ਦੀ ਮੰਗ ਕਰਦੀ ਆ ਰਹੀ ਹੈ | ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਰੂਪਨਗਰ, ਸਥਾਨਕ ਐਸ. ਡੀ. ਐਮ., ਪਬਲਿਕ ਹੈਲਥ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ | ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬੇਇਨਸਾਫ਼ੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਪੁਸ਼ਟੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸੋਸ਼ਲ ਮੀਡੀਆ 'ਤੇ ਕਰ ਚੁੱਕੇ ਹਨ | ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਕਨਵੀਨਰ ਜੰਗ ਸਿੰਘ ਤੇ ਹੋਰ ਕਮੇਟੀ ਮੈਂਬਰ ਜੈਮਲ ਸਿੰਘ ਭੜੀ, ਨਛੱਤਰ ਸਿੰਘ ਰੰਧਾਵਾ, ਕੁਲਦੀਪ ਸਿੰਘ ਭੱਠੇ ਵਾਲੇ, ਜਥੇ. ਸੰਤੋਖ ਸਿੰਘ, ਸਰਦੂਲ ਸਿੰਘ, ਪ੍ਰੇਮ ਸਿੰਘ ਬਾਸੋਵਾਲ, ਪਿ੍ੰ. ਨਰਿੰਜਨ ਸਿੰਘ, ਗੁਰਨਾਮ ਸਿੰਘ ਔਲਖ, ਆਤਮਾ ਸਿੰਘ ਘੱਟੀਵਾਲ, ਪਿ੍ੰ ਗੁਰਮਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ, ਬਲਬੀਰ ਸਿੰਘ, ਤੇਜਿੰਦਰ ਸਿੰਘ ਵਾਲੀਆ, ਪਿ੍ੰ. ਕੇਵਲ ਸਿੰਘ, ਹਰਭਜਨ ਸਿੰਘ ਸਪਰਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਣੀ ਦੇ ਬਿੱਲਾਂ ਨੂੰ ਘਟਾਉਣ ਸੰਬੰਧੀ ਕੀਤੇ ਐਲਾਨ ਵਾਲੇ ਪੱਤਰ ਤੁਰੰਤ ਜਾਰੀ ਕੀਤਾ ਜਾਵੇ |

ਪਿਛਲੀ ਖ਼ਬਰ ਵਿਚਾਰ ਪ੍ਰਗਟਾਉਣਾ ਜ਼ਰੂਰੀ ਪਰ ਉਸ ਵਿਚ ਸਿਆਸਤ ਨਾ ਹੋਵੇ-ਅਮਿਤੋਜ ਮਾਨ <br/> ਅਗਲੀ ਖ਼ਬਰ ਭਾਜਪਾ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਦਾ ਭਰਪੂਰ ਸਮਰਥਨ ਕਰਦੀ ਹੈ-ਡਾ: ਸੁਭਾਸ਼ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।