11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਚਾਰ ਪ੍ਰਗਟਾਉਣਾ ਜ਼ਰੂਰੀ ਪਰ ਉਸ ਵਿਚ ਸਿਆਸਤ ਨਾ ਹੋਵੇ-ਅਮਿਤੋਜ ਮਾਨ <br/>

ਅਜੀਤ ਡੈਸਕ 10-05-2026
ਨੂਰਪੁਰ ਬੇਦੀ, 9 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਭਰ 'ਚ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦੇ ਖ਼ਿਲਾਫ਼ ਲੱਗੇ ਮੋਰਚੇ ਦੀ ਸਫਲਤਾ ਦੇ ਸ਼ੁਕਰਾਨੇ ਨੂੰ ਲੈ ਕੇ ਅੱਜ ਖੇਤਰ ਭਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਝਿੜੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਸਾਲੀ (ਨੂਰਪੁਰ ਬੇਦੀ) ਵਿਖੇ ਵਿਸ਼ਾਲ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਮਾਣਾ ਟਾਵਰ 'ਤੇ ਚੜ੍ਹ ਕੇ ਸੰਘਰਸ਼ ਕਰਨ ਵਾਲੇ ਮੁਖੀ ਭਾਈ ਗੁਰਜੀਤ ਸਿੰਘ ਖ਼ਾਲਸਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਦੌਰਾਨ ਭਾਈ ਗੁਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਹਨਾਂ ਦੀ ਇਹ ਜਿੱਤ ਸੰਗਤਾਂ ਦੇ ਸਹਿਯੋਗ ਤੇ ਗੁਰੂ ਦੀ ਬਖਸ਼ਿਸ਼ ਨਾਲ ਸੰਭਵ ਹੋਈ ਹੈ | ਬੇਅਦਬੀ ਕਾਨੂੰਨ ਨੂੰ ਲੈ ਕੇ ਕੁੱਝ ਧਿਰਾਂ ਵਲੋਂ ਪਾਏ ਜਾ ਰਹੇ ਭਰਮ ਭੁਲੇਖਿਆਂ ਪ੍ਰਤੀ ਸਪਸ਼ਟ ਕਰਦਿਆਂ ਬੇਅਦਬੀ ਵਿਰੋਧੀ ਮੋਰਚੇ ਦੇ ਆਗੂ ਅਮਿਤੋਜ ਮਾਨ ਨੇ ਕਿਹਾ ਕਿ ਇਹ ਬਿਲਕੁਲ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਪਾਸ ਹੋਏ ਬਿੱਲ ਦੀਆਂ ਕਾਪੀਆਂ ਹਰ ਇੱਕ ਦੇ ਮੋਬਾਈਲ 'ਤੇ ਉਪਲਬਧ ਹਨ ਪਰ ਇਸ 'ਤੇ ਰਾਜਨੀਤੀ ਕਰਨ ਹਿੱਤ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ | ਉਹਨਾਂ ਕਿਹਾ ਕਿ ਹਰ ਗੱਲ 'ਤੇ ਵਿਚਾਰ ਹੋਣਾ ਚਾਹੀਦਾ ਹੈ ਅਸੀਂ ਇਸ ਦੇ ਖਿਲਾਫ ਨਹੀਂ ਪਰ ਵਿਚਾਰਾਂ ਵਿੱਚੋਂ ਜਦ ਰਾਜਨੀਤੀ ਸਪਸ਼ਟ ਝਲਕ ਦੀ ਦਿਖ ਜਾਵੇ ਤਾਂ ਇਸਦੇ ਅਰਥ ਸੰਗਤਾਂ ਨੂੰ ਖੁਦ ਸਮਝ ਲੈਣੇ ਚਾਹੀਦੇ ਹਨ | ਇਸ ਦੌਰਾਨ ਸਮਾਣਾ ਟਾਵਰ ਮੋਰਚੇ ਦੇ ਸਮੂਹ ਮੈਂਬਰਾਂ ਭਾਈ ਸਾਹਿਬ ਸਿੰਘ, ਭਾਈ ਖੁਸ਼ਇੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਯੂ.ਕੇ., ਤਲਵਿੰਦਰ ਸਿੰਘ ਮਾਨ ਤੇ ਜਗਦੀਪ ਸਿੰਘ ਥਲੀ ਆਦਿ ਨੂੰ ਜਥੇਬੰਦੀਆਂ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਮੋਰਚੇ 'ਚ ਹਾਜ਼ਰੀ ਭਰ ਦੇ ਰਹੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਤੋਂ ਪਹਿਲਾਂ ਵੱਖ-ਵੱਖ ਢਾਡੀ ਤੇ ਕੀਰਤਨੀ ਜਥਿਆਂ ਵਲੋਂ ਜਿੱਥੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਉੱਥੇ ਬਾਬਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਦੇ ਪਿ੍ੰਸੀਪਲ ਮਨਿੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਕਥਾ ਰਾਹੀਂ ਵੀ ਨਿਹਾਲ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਡਾ: ਸ਼ਿੰਗਾਰਾ ਸਿੰਘ, ਦਵਿੰਦਰ ਸਿੰਘ ਚੀਫ ਇੰਜੀਨੀਅਰ, ਪਰਮਜੀਤ ਸਿੰਘ ਅਬਿਆਣਾ, ਅਜੈਬ ਸਿੰਘ ਡੂਮੇਵਾਲ, ਮੇਜਰ ਸਿੰਘ ਅਸਮਾਨਪੁਰ, ਜਗਤਾਰ ਸਿੰਘ ਕੋਲਾਪੁਰ, ਕੁਲਵੰਤ ਸਿੰਘ ਕੌਲਾਪੁਰ, ਭਾਈ ਮਨਿੰਦਰ ਸਿੰਘ ਜੋਗੀ, ਹਰਮੇਸ਼ ਸਿੰਘ ਨੂਰਪੁਰ ਬੇਦੀ, ਜਸਵਿੰਦਰ ਸਿੰਘ ਮੀਰਪੁਰ, ਵੀਰ ਸਿੰਘ ਬੜਵਾ, ਹਰਮਿੰਦਰ ਸਿੰਘ ਬੈਂਸ ਆਦਿ ਉਚੇਚੇ ਤੌਰ 'ਤੇ ਮੌਜੂਦ ਸਨ |

ਪਿਛਲੀ ਖ਼ਬਰ ਸ਼ਿਵਾਲਿਕ ਐਵਨਿਯੂ ਵਿਚ ਆਧੁਨਿਕੀਕਰਨ ਕਰਕੇ ਤਿਆਰ ਹੋਈ ਲਾਇਬੇ੍ਰਰੀ ਸਿੱਖਿਆ ਮੰਤਰੀ ਨੇ ਕੀਤੀ ਲੋਕ ਅਰਪਣ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੀਆਂ ਦਰਾਂ 'ਚ ਕੀਤੀ ਕਟੌਤੀ ਵਾਲੇ ਪੱਤਰ ਸਰਕਾਰ ਤੁਰੰਤ ਜਾਰੀ ਕਰੇ-ਅਮਨ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।