11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਲਈ ਆਟੋ ਰਵਾਨਾ <br/>

ਅਜੀਤ ਡੈਸਕ 10-05-2026
ਰੂਪਨਗਰ, 9 ਮਈ (ਸਤਨਾਮ ਸਿੰਘ ਸੱਤੀ)- ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਰੂਪਨਗਰ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਆਟੋ ਰਵਾਨਾ ਕੀਤੇ ਗਏ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਰੀ ਝੰਡੀ ਦਿਖਾ ਕੇ ਇਨ੍ਹਾਂ ਆਟੋਆਂ ਨੂੰ ਰਵਾਨਾ ਕੀਤਾ | ਵਿਧਾਇਕ ਚੱਢਾ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਲਗਭਗ 6 ਆਟੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ | ਆਟੋਆਂ 'ਤੇ ਨਸ਼ਾ ਵਿਰੋਧੀ ਸਲੋਗਨ ਲਗਾਏ ਗਏ ਹਨ ਅਤੇ ਮਿਊਜ਼ਿਕ ਸਿਸਟਮ ਰਾਹੀਂ ਵੀ ਲੋਕਾਂ ਤੱਕ ਸੰਦੇਸ਼ ਪਹੁੰਚਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇੱਕ ਮਹੀਨੇ ਤੱਕ ਚਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਹਰ ਆਟੋ 'ਤੇ ਸ਼ਿਕਾਇਤ ਬਾਕਸ ਵੀ ਲਗਾਇਆ ਗਿਆ ਹੈ, ਜਿਸ ਵਿਚ ਲੋਕ ਨਸ਼ਿਆਂ ਦੇ ਕਾਰੋਬਾਰ ਸਬੰਧੀ ਗੁਪਤ ਤਰੀਕੇ ਨਾਲ ਸ਼ਿਕਾਇਤ ਪਾ ਸਕਣਗੇ | ਇਨ੍ਹਾਂ ਸ਼ਿਕਾਇਤਾਂ 'ਤੇ ਉਚ ਅਧਿਕਾਰੀਆਂ ਵਲੋਂ ਗੁਪਤ ਕਾਰਵਾਈ ਕੀਤੀ ਜਾਵੇਗੀ | ਮੁਹਿੰਮ ਦੇ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਨੇ ਕਿਹਾ ਕਿ ਲੋਕ ਬੈਨਰਾਂ 'ਤੇ ਦਿੱਤੇ ਨੰਬਰਾਂ ਰਾਹੀਂ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਇਸ ਮੌਕੇ ਐਸ.ਡੀ.ਐਮ. ਜਸਪ੍ਰੀਤ ਸਿੰਘ, ਡੀ.ਐਸ.ਪੀ. ਦੀਪਿੰਦਰ ਸਿੰਘ, ਐਸ.ਐਚ.ਓ. ਪਵਨ ਕੁਮਾਰ, ਸਨੀ ਖੰਨਾ, ਹਰਪ੍ਰੀਤ ਸਿੰਘ ਕਾਹਲੋਂ, ਗੁਰਨਾਮ ਸਿੰਘ ਲਾਡਲ, ਸ਼ਮਸ਼ੇਰ ਸਿੰਘ ਪਤਿਆਲਾ, ਅਮਰਾਓ ਸਿੰਘ ਮੱਦੋਮਾਜਰਾ, ਹੈਪੀ ਝਿੰਜੜੀ, ਸੋਹਣ ਸਿੰਘ ਦਹੀਰਪੁਰ, ਗੁਰਨਾਇਬ ਸਿੰਘ ਘੁਮਾਣ, ਕੁਲਦੀਪ ਸਿੰਘ ਗਿੱਲ, ਅਮਰ ਸਿੰਘ, ਜਸਵਿੰਦਰ ਸਿੰਘ ਚਹਿੜ ਮਜਾਰਾ ਤੇ ਮੁਹਿੰਮ ਦੀ ਹੋਰ ਟੀਮ ਹਾਜ਼ਰ ਸੀ |

ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ <br/> ਅਗਲੀ ਖ਼ਬਰ ਅਨਾਜ ਮੰਡੀਆਂ ਦਾ ਸਮਾਂ ਵਧਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।