11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੰਘਰਸ਼ 'ਚ ਉਸਾਰੀ ਨਾਲ ਸੰਬੰਧਿਤ ਮਿਸਤਰੀ ਤੇ ਮਜ਼ਦੂਰ ਵੀ ਕਰਨਗੇ ਸ਼ਮੂਲੀਅਤ <br/>

ਅਜੀਤ ਡੈਸਕ 10-05-2026
ਸ੍ਰੀ ਚਮਕੌਰ ਸਾਹਿਬ, 9 ਮਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਦੀਆਂ ਮਿਉਂਸੀਪਲ ਕਮੇਟੀਆਂ ਵਿਚ ਲੰਮੇ ਸਮੇਂ ਤੋਂ ਕੰਮ ਕਰਦੇ ਦਫ਼ਤਰੀ ਤੇ ਸਫ਼ਾਈ ਸੇਵਕਾਂ ਵਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ, ਮਸਟਰੋਲ ਤੇ ਆਉਟਸੋਰਸ ਕਾਮਿਆ ਨੂੰ ਪੂਰੇ ਭੱਤਿਆਂ ਨਾਲ ਰੈਗੂਲਰ ਕਰਨ, ਠੇਕੇਦਾਰੀ ਪ੍ਰਥਾ ਬੰਦ ਕਰਨ ਆਦਿ ਮੰਗਾਂ ਲਈ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਕਾਮਿਆਂ ਦੀ ਹੜਤਾਲ ਦੀ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਇਫਟੂ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਵਲੋਂ ਡਟਵੀਂ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ | ਇਫਟੂ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ, ਸਕੱਤਰ ਮਲਾਗਰ ਸਿੰਘ ਖਮਾਣੋਂ, ਤਰਸੇਮ ਜੱਟ ਪਰਾ, ਬਲਵਿੰਦਰ ਸਿੰਘ ਸਿਮਰੂ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਦੇ ਸੰਘਰਸ਼ ਵਿਚ ਉਸਾਰੀ ਨਾਲ ਸੰਬੰਧਿਤ ਮਿਸਤਰੀ ਤੇ ਮਜ਼ਦੂਰ ਵੀ ਸ਼ਮੂਲੀਅਤ ਕਰਨਗੇ | ਇਨ੍ਹਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਮੁੱਚੇ ਕਾਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਐਕਟ ਲਿਆਂਦਾ ਜਾਵੇ ਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕਰਕੇ ਸਿੱਧੀ ਵਿਭਾਗਾਂ ਦੇ ਰਾਹੀਂ ਭਰਤੀ ਕੀਤੀ ਜਾਵੇ | ਇਨ੍ਹਾਂ ਦੱਸਿਆ ਕਿ ਇਹੀ ਦਾਅਵੇ ਤੇ ਵਾਅਦੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਹਕੂਮਤੀ ਕੁਰਸੀ ਸਾਂਭਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਨ ਜਿਨ੍ਹਾਂ ਨੂੰ ਅੱਜ ਪੂਰੇ ਕਰਨ ਦਾ ਸਮਾਂ ਹੈ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਅਲੱਗ-ਅਲੱਗ ਮਿੳਾੂਸੀਪਲ ਕਮੇਟੀਆਂ ਦੇ ਦਫ਼ਤਰਾਂ ਅੱਗੇ ਲਗਾਏ, ਇਨ੍ਹਾਂ ਕਾਮਿਆਂ ਦੇ ਧਰਨਿਆਂ 'ਚ ਜਥਿਆਂ ਦੇ ਰੂਪ 'ਚ ਮਿਸਤਰੀ ਤੇ ਮਜ਼ਦੂਰ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾਇਰਡ ਇਮਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਹੋਈ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ ਵਿਚ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।