17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੂਰਪੁਰ ਬੇਦੀ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>

ਅਜੀਤ ਡੈਸਕ 11-05-2026
ਨੂਰਪੁਰ ਬੇਦੀ, 10 ਮਈ (ਵਿੰਦਰਪਾਲ ਝਾਂਡੀਆਂ)-ਅੱਜ ਨੂਰਪੁਰ ਬੇਦੀ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਵੱਲੋਂ ਇੱਕ ਸਾਂਝਾ ਜਨ ਸੁਣਵਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਇੱਕੋ ਛੱਤ ਹੇਠ ਬੈਠ ਕੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਬਹੁਤ ਸਾਰੇ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਲਈ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ | ਜਨ ਸੁਣਵਾਈ ਕੈਂਪ ਦੌਰਾਨ ਬਿਜਲੀ, ਪਾਣੀ ਸਪਲਾਈ, ਸਫ਼ਾਈ, ਪੰਚਾਇਤੀ ਰਾਜ, ਗ੍ਰਹਿ ਵਿਭਾਗ ਤੇ ਹੋਰਨਾਂ ਸਰਕਾਰੀ ਵਿਭਾਗਾਂ ਨਾਲ ਸੰਬੰਧਿਤ ਸਮੱਸਿਆਵਾਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀਆਂ ਗਈਆਂ | ਲੋਕਾਂ ਨੇ ਬਿਜਲੀ ਦੇ ਨਿਰੰਤਰ ਮੁਰੰਮਤ ਦੇ ਨਾਂ 'ਤੇ ਲਗਾਏ ਜਾ ਰਹੇ ਕੱਟਾਂ, ਢਿੱਲੀਆਂ ਤਾਰਾਂ ਤੇ ਘੱਟ ਵੋਲਟੇਜ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ | (ਬਾਕੀ ਸਫ਼ਾ 6 'ਤੇ)


ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਵਲੋਂ ਨੰਬਰਦਾਰ ਕਲੋਤਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਜ਼ੀਰੋ ਟੋਲਰੈਂਸ ਨੀਤੀ ਦੀ ਡੇਰਾਬੱਸੀ ਵਿਖੇ ਉੱਡ ਰਹੀਆਂ ਧੱਜੀਆਂ, ਸੜਕ ਬਣਾਉਣ ਵਾਲ਼ੇ ਠੇਕੇਦਾਰ 'ਤੇ ਮਿਹਰਬਾਨੀ ਕਿਉਂ......

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।