18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡੇਰਾਬੱਸੀ 'ਚ 18 ਸਾਲਾ ਲੜਕੀ ਭੇਦਭਰੀ ਹਾਲਾਤ 'ਚ ਲਾਪਤਾ

ਅਜੀਤ ਡੈਸਕ 11-05-2026
ਡੇਰਾਬਸੀ, 9 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਸ਼ਹਿਰ ਦੇ ਆਦਰਸ਼ ਨਗਰ ਇਲਾਕੇ 'ਚੋਂ ਇਕ 18 ਸਾਲਾ ਨੌਜਵਾਨ ਲੜਕੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਚਿੰਤਾ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਦੇ ਮੁਖੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਪੁੱਤਰੀ, ਜਿਸ ਨੇ ਹਾਲ ਹੀ ਵਿਚ ਦਸਵੀਂ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ ਸੀ, ਬੀਤੀ 7 ਮਈ ਦੀ ਸ਼ਾਮ ਨੂੰ ਘਰੋਂ ਅਚਾਨਕ ਗਾਇਬ ਹੋ ਗਈ | ਪੀੜਤ ਪਿਤਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ 6 ਵਜੇ ਕਿਸੇ ਨਿੱਜੀ ਕੰਮ ਲਈ ਬਾਜ਼ਾਰ ਗਿਆ ਸੀ, ਪਰ ਜਦੋਂ ਉਹ ਮਹਿਜ਼ ਇਕ ਘੰਟੇ ਬਾਅਦ ਵਾਪਸ ਘਰ ਪਰਤਿਆ ਤਾਂ ਉਸ ਦੀ ਬੇਟੀ ਉਥੇ ਮੌਜੂਦ ਨਹੀਂ ਸੀ | ਲੜਕੀ ਦੀ ਗੈਰ-ਮੌਜੂਦਗੀ ਤੋਂ ਘਬਰਾਏ ਪਰਿਵਾਰ ਨੇ ਤੁਰੰਤ ਆਪਣੇ ਪੱਧਰ 'ਤੇ ਉਸ ਦੀ ਹਰ ਸੰਭਵ ਥਾਂ 'ਤੇ ਭਾਲ ਕੀਤੀ ਅਤੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਕੋਲ ਪੁੱਛਗਿੱਛ ਕਰਨ ਦੇ ਬਾਵਜੂਦ ਜਦੋਂ ਕਈ ਦਿਨਾਂ ਤੱਕ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ | ਡੇਰਾਬੱਸੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ ਅਤੇ ਇਸ ਘਟਨਾ ਪਿੱਛੇ ਸ਼ਾਮਿਲ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ |

ਪਿਛਲੀ ਖ਼ਬਰ ਕਿਡਜ਼ੀ ਸਕੂਲ ਬੇਲਾ 'ਚ ਮਨਾਇਆ ਮਾਂ ਦਿਵਸ <br/> ਅਗਲੀ ਖ਼ਬਰ ਗੱਗੋਂ ਵਿਖੇ ਵੁਮੈਨ ਸੋਸ਼ਲ ਵੈੱਲਫੇਅਰ ਸੁਸਾਇਟੀ ਤੇ ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਦੀ ਸਾਂਝੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।