ਬੇਲਾ, 10 ਮਈ (ਮਨਜੀਤ ਸਿੰਘ ਸੈਣੀ)- ਕਿਡਜ਼ੀ ਸਕੂਲ ਬੇਲਾ ਵਿਖੇ ਮਦਰਜ਼ ਡੇਅ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਮਾਵਾਂ ਤੇ ਬੱਚਿਆਂ ਲਈ ਕਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਰੈਂਪ ਵਾਕ ਤੇ ਟੰਗ ਟਵਿਸਟਰ ਗੇਮ ਮੁੱਖ ਆਕਰਸ਼ਣ ਰਹੇ | ਮਾਵਾਂ ਨੇ ਬੱਚਿਆਂ ਨਾਲ ਮਿਲ ਕੇ ਖੇਡਾਂ ਦਾ ਪੂਰਾ ਆਨੰਦ ਲਿਆ | ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਕ੍ਰਾਊਨ ਤੇ ਬੈਜ ਭੇਟ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟਾਇਆ | ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਡਾਂਸ ਦੀਆਂ ਪੇਸ਼ ਕਾਰੀਆਂ ਦਿੱਤੀਆਂ | ਮਾਵਾਂ ਨੇ ਵੀ ਬੱਚਿਆਂ ਲਈ ਡਾਂਸ, ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ | ਡਾ. ਸੈਲੇਸ਼ ਸ਼ਰਮਾ ਨੇ ਸਾਰੀਆਂ ਮਾਵਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਨੀਤੂ ਸ਼ਰਮਾ ਨੇ ਮਾਵਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਅਧਿਆਪਿਕਾਵਾਂ ਨੇ ਪੂਰੇ ਉਤਸ਼ਾਹ ਤੇ ਟੀਮ ਵਰਕ ਨਾਲ ਸਮਾਰੋਹ ਨੂੰ ਸਫਲ ਬਣਾਇਆ | ਮਾਪਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ |