18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਯੂਨੀਅਨਾਂ ਵਲੋਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ <br/>

ਅਜੀਤ ਡੈਸਕ 11-05-2026
ਨੂਰਪੁਰ ਬੇਦੀ, 10 ਮਈ (ਹਰਦੀਪ ਸਿੰਘ ਢੀਂਡਸਾ)- ਬਲਾਕ ਨੂਰਪੁਰ ਬੇਦੀ ਦੀ ਪੈਨਸ਼ਨਰ ਤੇ ਸੀਨੀਅਰ ਸਿਟੀਜ਼ਨ ਯੂਨੀਅਨ ਦੋਨੋਂ ਸੰਸਥਾਵਾਂ ਵਲੋਂ ਸੋਸ਼ਲ ਵਰਕ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਵਿਖੇ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ ਸਫਲਤਾ ਲਗਾਇਆ ਗਿਆ | ਅੱਖਾਂ ਦੇ ਇਸ ਕੈਂਪ ਦਾ ਉਦਘਾਟਨ ਸੀਨੀਅਰ ਪੈਨਸ਼ਨਰ ਸਾਥੀ ਗੁਰਦਿਆਲ ਸਿੰਘ ਮੀਰਪੁਰ ਵਲੋਂ ਕੀਤਾ ਗਿਆ ਜਿਨ੍ਹਾਂ ਨੇ ਸੰਸਥਾਵਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਪ੍ਰਬੰਧਕ ਮੋਹਨ ਸਿੰਘ ਭੈਣੀ ਨੇ ਦੱਸਿਆ ਕਿ ਇਸ ਕੈਂਪ ਵਿਚ ਡਾਕਟਰ ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਅੱਖਾਂ ਦੀ ਬਿਮਾਰੀਆਂ ਲਈ ਪੀੜਿਤ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਦੇ ਦੌਰਾਨ 200 ਤੋਂ ਵੀ ਵੱਧ ਮਰੀਜ਼ਾਂ ਨੇ ਆਪਣੀ ਰਜਿਸਟਰੇਸ਼ਨ ਦਰਜ ਕਰਵਾਈ ਤੇ ਅੱਖਾਂ ਦਾ ਚੈੱਕਅਪ ਕਰਵਾਇਆ | ਉਨ੍ਹਾਂ ਦੱਸਿਆ ਕਿ ਡਾਕਟਰ ਚਰਨਜੀਤ ਸਿੰਘ ਵਲੋਂ ਨਿੱਜੀ ਤੌਰ 'ਤੇ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 33 ਮਰੀਜ਼ਾਂ ਨੂੰ ਅੱਖਾਂ ਵਿਚ ਲੈਂਸ ਪਾਉਣ ਲਈ ਚੁਣਿਆ ਗਿਆ | ਸਮਾਗਮ ਵਿਚ ਸੰਸਥਾਵਾਂ ਦੇ ਸਰਪ੍ਰਸਤ ਸੰਤੋਖ ਸਿੰਘ ਸਰਾਂ, ਸੀਨੀਅਰ ਸਿਟੀਜ਼ਨ ਸੰਸਥਾ ਦੇ ਪ੍ਰਧਾਨ ਡਾਕਟਰ ਅਵਿਨਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਵਲੋਂ ਸੰਬੋਧਨ ਕੀਤਾ ਗਿਆ | ਸੰਸਥਾਵਾਂ ਵਲੋਂ ਸੋਸ਼ਲ ਵਰਕ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਜਗਤਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਾਮ ਪਿਆਰੀ ਤੇ ਡਾਕਟਰ ਚਰਨਜੀਤ ਸਿੰਘ ਤੇ ਹੋਰ ਪਤਵੰਤੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਬਲਬੀਰ ਸਿੰਘ ਭੱਟੋਂ, ਹੁਸਨ ਚੰਦ ਸੈਣੀ ਸਰਥਲੀ, ਗੁਰਮੇਲ ਚੰਦ, ਕੁਲਦੀਪ ਚੱਢਾ, ਕੈਸ਼ੀਅਰ ਤਰਲੋਕ ਚੰਦ, ਜਗਦੀਸ਼ ਸਿੰਘ, ਅਜੈਬ ਸਿੰਘ ਬਸੀ, ਦੇਵਰਾਜ, ਗਿਆਨੀ ਰਾਮ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ ਭਾਓਵਾਲ, ਬਾਬੂ ਭਜਨ ਲਾਲ, ਦਰਸ਼ਨ ਕੁਮਾਰ, ਕੇਸਰ ਸਿੰਘ ਮੂਸਾਪੁਰ, ਬਲਦੇਵ ਸਿੰਘ ਸਮੀਰੋਵਾਲ, ਨਾਨਕ ਚੰਦ ਰਾਣਾ, ਸੰਤੋਸ਼ ਰਾਣਾ, ਸ਼ਿੰਗਾਰਾ ਸਿੰਘ ਬੈਂਸ, ਸੰਤੋਖ ਸਿੰਘ, ਰਜਨੀਸ਼ ਕੁਮਾਰ ਅਤੇ ਹੋਰ ਵੀ ਮੈਂਬਰਾਨ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਦੀ ਭਤੀਜੀ ਦੀਆਂ ਅਸਥੀਆਂ ਜਲ ਪ੍ਰਵਾਹ <br/> ਅਗਲੀ ਖ਼ਬਰ ਆਧਸ ਨੇ ਮੋਰਿੰਡਾ ਵਿਖੇ ਵਾਲਮੀਕਿ ਸਤਿਸੰਗ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।