20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡਰੀਮਲੈਂਡ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 11-05-2026
ਸ੍ਰੀ ਚਮਕੌਰ ਸਾਹਿਬ, 10 ਮਈ (ਜਗਮੋਹਣ ਸਿੰਘ ਨਾਰੰਗ)- ''ਸਾਡੇ ਬਾਲ ਉਹ ਕੁਦਰਤੀ ਸਰਮਾਇਆ ਹਨ ਜਿਨ੍ਹਾਂ ਨੇ ਇਸ ਧਰਤੀ 'ਤੇ ਲੰਮਾ ਸਮਾਂ ਰਹਿਣਾ ਹੈ, ਅਧਿਆਪਕਾਂ ਤੇ ਮਾਪਿਆਂ ਦੀ ਸਾਂਝੀ ਜ਼ੰੁਮੇਵਾਰੀ ਹੈ ਕਿ ਉਹ ਭਵਿੱਖ ਦੇ ਇਨ੍ਹਾਂ ਇਨਸਾਨਾਂ ਨੂੰ ਜਿਊਣ-ਜੋਗੇ ਬਣਾਉਣ |'' ਇਹ ਵਿਚਾਰ ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੀ ਬਾਨੀ ਤੇ ਪੰਜਾਬੀ ਫਿਲਮ-ਜਗਤ ਦੀ ਪ੍ਰਸਿੱਧ-ਅਦਾਕਾਰਾ 'ਗੁਰਪ੍ਰੀਤ ਭੰਗੂ' ਨੇ ਪ੍ਰਗਟ ਕੀਤੇ | ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ 'ਡਰੀਮਲੈਂਡ ਪਬਲਿਕ ਸਕੂਲ' ਵਿਚ ਛੋਟੇ ਬਾਲਾਂ ਦੀਆਂ ਮਾਵਾਂ ਨਾਲ ਮਨਾਏ ਜਾ ਰਹੇ 'ਮਾਂ ਦਿਵਸ' 'ਤੇ ਪ੍ਰੇਰਨਾ ਹਿਤ ਵਿਚਾਰ ਪ੍ਰਗਟ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਬਾਲਾਂ ਦੁਆਰਾ, ਸਾਡਾ ਵਾਹ ਕੁਦਰਤ ਦੀ ਬੇਹੱਦ ਕੋਮਲ ਵਸਤੂ 'ਬਾਲ ਮਨ' ਨਾਲ ਪੈ ਰਿਹਾ ਹੁੰਦਾ ਹੈ, ਇਹ ਅਜਿਹੀ ਸੂਖਮਤਾ ਹੁੰਦੀ ਹੈ ਕਿ ਇਸ 'ਤੇ ਪਏ ਪ੍ਰਭਾਵ, ਉਮਰਾਂ ਦੀ ਹੋਣੀ ਮਿਥਦੇ ਹਨ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਸੰਸਥਾਵਾਂ ਦੀ ਨਿਰਦੇਸ਼ਕਾਂ ਅਮਨਦੀਪ ਕੌਰ, ਪਿੰ੍ਰਸੀਪਲ ਕਰਨਜੋਤ ਕੌਰ, ਪ੍ਰਾਇਮਰੀ ਵਿੰਗ ਮੁਖੀ ਬੇਅੰਤ ਕੌਰ ਹੋਰਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਦੱਸਿਆ ਕਿ ਉਹ ਘਰਾਂ ਵਿਚ ਕਿਵੇਂ ਆਪਣੇ ਬੱਚਿਆਂ ਲਈ ਖਾਣ, ਖੇਡਣ ਤੇ ਸੌਣ ਆਦਿ ਦਾ ਸਮਾਂ ਨਿਰਧਾਰਿਤ ਕਰਨ | ਇਸ ਸਮੇਂ ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾ-ਵੰਨਗੀਆਂ ਪੇਸ਼ ਕੀਤੀਆਂ ਉੱਥੇ ਮਾਵਾਂ ਨੂੰ ਸੰਗੀਤਕ ਕੁਰਸੀ ਖੇਡ, ਗੁਬਾਰਾ ਖੇਡ, ਪਾਸਿੰਗ ਪਾਰਸਲ ਆਦਿ ਖੇਡਾਂ ਕਰਵਾਈਆਂ | ਇਨ੍ਹਾਂ ਖੇਡਾਂ 'ਚ ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸ਼ਰਨਜੀਤ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਮਨਿੰਦਰ ਕੌਰ ਆਦਿ ਮਾਵਾਂ ਨੇ ਭਰਪੂਰ ਦਿਲਚਸਪੀ ਲਈ | ਜੇਤੂ ਮਾਵਾਂ ਨੂੰ ਇਨਾਮ ਦਿੱਤੇ ਗਏ | ਇਸ ਮੌਕੇ 'ਤੇ ਮਧੂ ਬਾਲਾ, ਗੁਰਪਿੰਦਰ ਕੌਰ, ਗਗਨਪ੍ਰੀਤ ਕੌਰ, ਗੁਰਸਿਮਰਨ ਕੌਰ, ਹਰਪ੍ਰੀਤ ਸਿੰਘ, ਰਮਨਜੀਤ ਸਿੰਘ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਐੱਸ.ਆਈ ਬਲਬੀਰ ਸਿੰਘ ਥਾਣਾ ਲਾਂਬੜਾ ਮੁਖੀ ਨਿਯੁਕਤ, ਗੁਰਮੀਤ ਰਾਮ ਦਾ ਹੋਇਆ ਤਬਾਦਲਾ ਅਗਲੀ ਖ਼ਬਰ ਮਾਂ ਦਿਵਸ ਧੂਮਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।