21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐੱਸ.ਆਈ ਬਲਬੀਰ ਸਿੰਘ ਥਾਣਾ ਲਾਂਬੜਾ ਮੁਖੀ ਨਿਯੁਕਤ, ਗੁਰਮੀਤ ਰਾਮ ਦਾ ਹੋਇਆ ਤਬਾਦਲਾ

ਅਜੀਤ ਡੈਸਕ 11-05-2026

ਲਾਂਬੜਾ, 10 ਮਈ (ਪਰਮੀਤ ਗੁਪਤਾ)-ਜ਼ਿਲ੍ਹਾ ਪੁਲਿਸ ਮੁਖੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵਲੋਂ ਥਾਣਾ ਲਾਂਬੜਾ ਵਿਖੇ ਥਾਣਾ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸਬ ਇੰਸਪੈਕਟਰ ਗੁਰਮੀਤ ਰਾਮ ਦਾ ਤਬਾਦਲਾ ਕਰ ਆਰਥਿਕ ਅਪਰਾਧ ਸ਼ਾਖਾ ਜਲੰਧਰ ਦੇ ਮੁਖੀ ਵਜੋਂ ਨਿਯੁਕਤੀ ਕੀਤੇ ਜਾਣ ਉਪਰੰਤ ਖਾਲੀ ਹੋਏ ਥਾਣਾ ਲਾਂਬੜਾ ਦੀ ਕਮਾਨ ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਸੌਂਪੀ ਗਈ | ਜਿਨਾਂ ਵਲੋਂ ਐਤਵਾਰ ਨੂੰ ਥਾਣਾ ਮੁਖੀ ਵਜੋਂ ਚਾਰਜ ਸੰਭਾਲ ਲਿਆ ਗਿਆ | ਐਸ.ਆਈ ਬਲਵੀਰ ਸਿੰਘ ਇਸ ਤੋਂ ਪਹਿਲਾਂ ਵੀ ਥਾਣਾ ਲਾਂਬੜਾ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨਾਂ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਈ ਅਹਿਮ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਸੀ | ਮੁੜ ਥਾਣਾ ਲਾਂਬੜਾ ਦੀ ਨਿਯੁਕਤੀ ਹੋਣ ਤੇ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਆਖਿਆ ਕਿ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਵਿੱਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਆਗੂ ਕਾਲੀਆ ਦੇ ਘਰ ਵੱਲ ਜਾਣ ਤੋਂ ਪੁਲਿਸ ਨੇ ਰੋਕਿਆ ਅਗਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।