15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਡਿਆਲਾ ਵਲੋਂ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਜਾਰੀ <br/>

ਅਜੀਤ ਡੈਸਕ 12-05-2026
ਕੁਰਾਲੀ, 11 ਮਈ (ਹਰਪ੍ਰੀਤ ਸਿੰਘ)- ਸ੍ਰੀ ਖਾਟੂ ਸ਼ਾਮ ਭਗਤਾਂ ਵਲੋਂ ਸਥਾਨਕ ਡਵਾਈਨ ਪੈਲੇਸ ਵਿਖੇ 16 ਮਈ ਨੂੰ ਕਰਵਾਈ ਜਾ ਰਹੀ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪਡਿਆਲਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਆਗਾਜ਼ ਸ਼ਾਮ ਦੇ 7.30 ਵਜੇ ਅਖੰਡ ਜੋਤੀ ਪ੍ਰਗਟ ਕਰਕੇ ਕੀਤਾ ਜਾਵੇਗਾ | ਇਸ ਤੋਂ ਬਾਅਦ ਸ੍ਰੀ ਖਾਟੂ ਸ਼ਾਮ ਲਈ ਤਿਆਰ ਕੀਤੇ 36 ਭੋਜ ਦਾ ਪ੍ਰਸ਼ਾਦ ਲਗਾਇਆ ਜਾਵੇਗਾ | ਇਸ ਸੰਧਿਆ 'ਚ ਭਜਨ ਸਮਰਾਟ ਸੰਜੇ ਮਿੱਤਲ ਤੇ ਯਦੂਵੰਸ਼ੀ ਬਰਦਰਜ਼ ਸ਼ਰਧਾਲੂਆਂ ਨੂੰ ਭਜਨਾਂ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਰਣਜੀਤ ਸਿੰਘ ਕਾਕਾ ਮਾਰਸ਼ਲ, ਰਾਜਨ ਗੁਪਤਾ, ਲਵਿਸ਼, ਅਨੁਜ ਗੁਪਤਾ, ਅਨਿਲ ਵਿਨਾਇਕ, ਵਿਕਰਮ ਕਥੂਰੀਆ, ਮੁਕੇਸ਼ ਰਾਣਾ ਤੇ ਪਿ੍ੰਸ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਰੋਪੜ ਪੁਲਿਸ ਸਖ਼ਤ, ਲਾਇਸੰਸੀ ਅਸਲ੍ਹਾ ਜਮ੍ਹਾ ਕਰਵਾਉਣ ਲਈ 2 ਦਿਨਾਂ ਦਾ ਅਲਟੀਮੇਟਮ ਅਗਲੀ ਖ਼ਬਰ ਅਨਾਜ ਮੰਡੀ ਰਾਮਪੁਰ-ਪੁਰਖਾਲੀ ਵਿਖੇ ਕਣਕ ਦੀ ਲਿਫ਼ਟਿੰਗ ਦਾ ਰੱਬ ਰਾਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।