14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨੰਗਲ ਬਾਈ ਸਾਈਕਲ ਦੀ ਟੀਮ ਵਲੋਂ ਐੱਸ.ਐੱਸ.ਪੀ. ਰੂਪਨਗਰ ਨਾਲ 'ਭਾਖੜਾ ਰਾਈਡ 2.0' ਸੰਬੰਧੀ ਮੁਲਾਕਾਤ <br/>

ਅਜੀਤ ਡੈਸਕ 14-05-2026
ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਬਾਈ ਸਾਈਕਲ (ਐਨ.ਬੀ.ਸੀ.) ਟੀਮ ਨੇ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਨਾਲ ਆਉਣ ਵਾਲੇ ਕਮਿਊਨਿਟੀ ਸਾਈਕਲਿੰਗ ਪ੍ਰੋਗਰਾਮ, 'ਭਾਖੜਾ ਰਾਈਡ 2.0' ਸੰਬੰਧੀ ਮੁਲਾਕਾਤ ਕੀਤੀ | ਮੀਟਿੰਗ ਦੌਰਾਨ, ਪ੍ਰੋਗਰਾਮ ਦੀ ਰੂਪਰੇਖਾ, ਸੁਰੱਖਿਆ ਪ੍ਰਬੰਧ, ਟਰੈਫ਼ਿਕ ਪ੍ਰਬੰਧ ਤੇ ਨੌਜਵਾਨਾਂ ਦੀ ਭਾਗੀਦਾਰੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਐਨ.ਬੀ.ਸੀ. ਵਲੋਂ ਐਨ.ਬੀ.ਸੀ. ਦੇ ਟਰੱਸਟੀ ਕਰਨ ਚੌਧਰੀ ਤੇ ਅਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ 'ਭਾਖੜਾ ਰਾਈਡ 2.0' ਵਿਸ਼ਵ ਸਾਈਕਲ ਦਿਵਸ ਫਿੱਟ ਇੰਡੀਆ ਮੂਵਮੈਂਟ ਤੇ ਬੀ.ਬੀ.ਐਮ.ਬੀ. ਦੇ ਸਹਿਯੋਗ ਨਾਲ 7 ਜੂਨ ਨੂੰ ਨੰਗਲ ਵਿਖੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਰੂਪਨਗਰ ਨੇ ਐਨ.ਬੀ.ਸੀ. ਦੇ ਤੰਦਰੁਸਤੀ, ਸੜਕ ਸੁਰੱਖਿਆ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਇਸ ਪ੍ਰੋਗਰਾਮ ਦੇ ਸਫਲ ਤੇ ਸੁਰੱਖਿਅਤ ਆਯੋਜਨ ਲਈ ਰੂਪਨਗਰ ਪੁਲਿਸ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਸ਼ਵ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਨੇ ਖਿੱਚੀਆਂ ਤਿਆਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।