28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੰਗਲ ਦੇ ਕੰਵਰ ਅਨੀਰੁੱਧ ਸਿੰਘ ਭਾਰਤੀ ਫ਼ੌਜ ਵਿਚ ਮੇਜਰ ਜਨਰਲ ਬਣੇ <br/>

ਅਜੀਤ ਡੈਸਕ 15-05-2026
ਨੰਗਲ, 14 ਮਈ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਨੰਗਲ ਦੇ ਪ੍ਰਸਿੱਧ ਪਿੰਡ ਨਿੱਕੂ ਨੰਗਲ ਦੇ ਜੰਮਪਲ ਕੰਵਰ ਅਨੀਰੁੱਧ ਸਿੰਘ ਭਾਰਤੀ ਫ਼ੌਜ ਵਿਚ ਪਦਉੱਨਤ ਹੋ ਕੇ ਮੇਜਰ ਜਨਰਲ ਬਣ ਗਏ ਹਨ | ਉਨ੍ਹਾਂ ਦੀ ਇਸ ਅਹਿਮ ਨਿਯੁਕਤੀ ਨਾਲ ਸਮੂਹ ਜ਼ਿਲ੍ਹਾ ਰੂਪਨਗਰ ਅਤੇ ਖਾਸ ਕਰਕੇ ਨੰਗਲ ਇਲਾਕੇ ਵਿਚ ਮਾਣ ਅਤੇ ਖ਼ੁਸ਼ੀ ਦਾ ਮਾਹੌਲ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਨਾਲ ਸੰਬੰਧਿਤ ਮੇਜਰ ਜਨਰਲ ਦੇ ਅਹੁਦੇ ਤੱਕ ਪਹੁੰਚਣ ਵਾਲਿਆਂ ਵਿਚ ਇਸ ਤੋਂ ਪਹਿਲਾਂ ਮੇਜਰ ਜਨਰਲ ਆਤਮਾ ਸਿੰਘ ਬਹਿਰਾਮਪੁਰ ਦਾ ਨਾਮ ਪ੍ਰਮੁੱਖ ਰਿਹਾ ਹੈ | ਹੁਣ ਕੰਵਰ ਅਨੀਰੁੱਧ ਸਿੰਘ ਇਸ ਉੱਚ ਅਹੁਦੇ ਤੱਕ ਪਹੁੰਚਣ ਵਾਲੇ ਜ਼ਿਲ੍ਹੇ ਦੇ ਦੂਜੇ ਅਧਿਕਾਰੀ ਬਣੇ ਹਨ | ਕੰਵਰ ਅਨੀਰੁੱਧ ਸਿੰਘ ਇੱਕ ਮਾਣਯੋਗ ਅਤੇ ਪ੍ਰਭਾਵਸ਼ਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ | ਉਨ੍ਹਾਂ ਦੇ ਪਿਤਾ ਕੰਵਰ ਰਾਮ ਸਰੂਪ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਤੋਂ ਚੀਫ ਇੰਜਨੀਅਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਡੈਮ ਨਿਰਮਾਣ ਖੇਤਰ ਵਿਚ ਵਿਸ਼ੇਸ਼ ਮੁਹਾਰਤ ਲਈ ਜਾਣੇ ਜਾਂਦੇ ਹਨ | ਉਨ੍ਹਾਂ ਵਲੋਂ ਭਾਰਤ ਵਿਚ ਦੋ ਅਤੇ ਨੇਪਾਲ ਵਿਚ ਤਿੰਨ ਡੈਮਾਂ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਪਾਇਆ ਗਿਆ | ਪਰਿਵਾਰ ਦੀ ਫ਼ੌਜੀ ਪਰੰਪਰਾ ਵੀ ਕਾਫ਼ੀ ਮਜ਼ਬੂਤ ਰਹੀ ਹੈ | ਉਨ੍ਹਾਂ ਦੇ ਦਾਦਾ ਕਰਨਲ ਰੁਕਮਣ ਸਿੰਘ ਨੇ ਦੋ ਵਿਸ਼ਵ ਯੁੱਧਾਂ ਵਿੱਚ ਸੇਵਾਵਾਂ ਨਿਭਾਈਆਂ, ਜਦਕਿ ਉਨ੍ਹਾਂ ਦੇ ਫੁੱਫੜ ਮੇਜਰ ਜਨਰਲ ਬਿਕਰਮ ਸਿੰਘ ਫੌਜ ਤੋਂ ਸੇਵਾ ਮੁਕਤੀ ਉਪਰੰਤ ਹਮੀਰਪੁਰ ਤੋਂ ਸੰਸਦ ਮੈਂਬਰ ਵੀ ਰਹੇ ਅਤੇ ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਚੇਅਰਮੈਨ ਦਾ ਅਹੁਦਾ ਵੀ ਸੰਭਾਲਿਆ | ਉਨ੍ਹਾਂ ਦੇ ਚਾਚਾ ਡਾ. ਕੇ. ਕੇ. ਸਿੰਘ ਸਿਵਲ ਸਰਜਨ ਵਜੋਂ ਸੇਵਾ ਮੁਕਤ ਹੋਏ ਹਨ |
ਨਜ਼ਦੀਕੀ ਰਿਸ਼ਤੇਦਾਰ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਵਧਾਈ
ਮੇਜਰ ਜਨਰਲ ਬਣੇ ਕੰਵਰ ਅਨੀਰੁੱਧ ਸਿੰਘ ਦਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਨਜ਼ਦੀਕੀ ਰਿਸ਼ਤਾ ਹੈ | ਉਨ੍ਹਾਂ ਦੇ ਛੋਟੇ ਭਰਾ ਡਾ. ਕੰਵਰ ਧਰੁਵ ਸਿੰਘ, ਜੋ ਨਾਮਵਰ ਘੋੜਾ ਪਾਲਕ ਅਤੇ ਕਾਰੋਬਾਰੀ ਹਨ, ਸਾਬਕਾ ਸਪੀਕਰ ਦੇ ਜਵਾਈ ਹਨ | ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੰਵਰ ਅਨੀਰੁੱਧ ਸਿੰਘ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੀ ਹੜਤਾਲ ਬਣੀ ਅੜਿੱਕਾ <br/> ਅਗਲੀ ਖ਼ਬਰ ਅਰਵਿੰਦ ਕੁਮਾਰ ਨੇ ਐਨ.ਐਫ.ਐਲ. ਦੇ ਡਾਇਰੈਕਟਰ ਵਿੱਤ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।