11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਨਰੇਗਾ ਮਜ਼ਦੂਰ ਯੂਨੀਅਨ ਵਲੋਂ ਬੀ.ਡੀ.ਪੀ.ਓ. ਨੂਰਪੁਰ ਬੇਦੀ ਨੂੰ ਮੰਗ ਪੱਤਰ

ਨੂਰਪੁਰ ਬੇਦੀ ਵਿਖੇ ਬੀ.ਡੀ.ਪੀ.ਓ. ਦੇ ਨਾਂਅ 'ਤੇ ਮੰਗ ਪੱਤਰ ਐਸ.ਈ.ਪੀ.ਓ. ਸੁਖਪਾਲ ਸਿੰਘ ਗਿੱਲ ਨੂੰ ਸੌਂਪਦੇ ਹੋਏ ਵਰਕਰ ਤੇ ਆਗੂ | ਤਸਵੀਰ: ਵਿੰਦਰਪਾਲ ਝਾਂਡੀਆਂ <br/> 16-05-2026
ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)- ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਵਰਕਰਾਂ ਵਲੋਂ ਮਨਰੇਗਾ ਦਾ ਕੰਮ ਲੈਣ ਸਬੰਧੀ ਕਾਮਰੇਡ ਰਾਮ ਸਿੰਘ ਸੈਣੀਮਾਜਰਾ ਦੀ ਅਗਵਾਈ 'ਚ ਬੀ.ਡੀ.ਪੀ.ਓ. ਨੂਰਪੁਰ ਬੇਦੀ ਨੂੰ ਮੰਗ ਪੱਤਰ ਦਿੱਤਾ ਗਿਆ | ਬੀ.ਡੀ.ਪੀ.ਓ. ਦਫ਼ਤਰ ਵਿਚ ਮੌਕੇ 'ਤੇ ਹਾਜ਼ਰ ਨਾ ਹੋਣ ਕਾਰਨ ਮੰਗ ਪੱਤਰ ਐਸ.ਈ.ਪੀ.ਓ. ਸੁਖਪਾਲ ਸਿੰਘ ਗਿੱਲ ਨੂੰ ਸੌਂਪਿਆ ਗਿਆ | ਮਨਰੇਗਾ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਜਿੰਦਰ ਸਿੰਘ ਪੰਡਿਤ ਨੇ ਕਿਹਾ ਕਿ ਪਿੰਡ ਸੈਣੀਮਾਜਰਾ ਵਿਖੇ ਮਨਰੇਗਾ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾਂ ਨੂੰ ਨਹੀਂ ਦਿੱਤਾ ਗਿਆ | ਇਸ ਕਾਰਨ ਮਨਰੇਗਾ ਮਜ਼ਦੂਰ ਕਾਫ਼ੀ ਆਰਥਿਕ ਤੰਗੀ ਤੁਰਸ਼ੀਆਂ ਨਾਲ ਜੂਝ ਰਹੇ ਹਨ | ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਸਾਥੀ ਪ੍ਰੇਮ ਚੰਦ ਜੱਟਪੁਰ ਨੇ ਕਿਹਾ ਕਿ ਮਨਰੇਗਾ ਕਾਨੂੰਨ ਅਧੀਨ ਮਜ਼ਦੂਰਾਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਹੈ ਤੇ ਜੇਕਰ ਕੰਮ ਨਹੀਂ ਦਿੱਤਾ ਜਾਂਦਾ ਤਾਂ ਬੇਰੁਜ਼ਗਾਰ ਭੱਤਾ ਦਿੱਤਾ ਜਾਵੇ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾ ਤਾਂ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਤੇ ਨਾ ਹੀ ਉਨ੍ਹਾਂ ਦੇ ਹੱਕਾਂ ਦੀ ਪਾਲਣਾ ਕੀਤੀ ਜਾਂਦੀ ਹੈ | ਕਿਸਾਨ ਆਗੂ ਚੰਨਣ ਸਿੰਘ ਸੈਣੀਮਾਜਰਾ ਤੇ ਇਸਤਰੀ ਸਭਾ ਦੀ ਜ਼ਿਲ੍ਹਾ ਆਗੂ ਪੁਰਮਲਾ ਦੇਵੀ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ | ਉਨ੍ਹਾਂ ਨੇ ਕਿਹਾ ਕਿ ਜੇਕਰ ਮਨਰੇਗਾ ਮਜ਼ਦੂਰਾਂ ਨੂੰ ਕੰਮ ਜਲਦੀ ਤੋਂ ਜਲਦੀ ਨਹੀਂ ਦਿੱਤਾ ਗਿਆ ਤਾਂ ਮਨਰੇਗਾ ਮਜ਼ਦੂਰ ਤਿੱਖੇ ਸੰਘਰਸ਼ਾਂ ਦੇ ਰਾਹ ਅਖ਼ਤਿਆਰ ਕਰਨਗੇ | ਇਸ ਮੌਕੇ ਜਸਪ੍ਰੀਤ ਕੌਰ, ਮਨਜੀਤ ਕੌਰ, ਰਾਣੀ, ਭੋਲੀ ਦੇਵੀ, ਸੁਰਿੰਦਰ ਕੌਰ, ਅਨੰਤ ਰਾਮ, ਹਰਜੀਤ ਕੌਰ, ਪਰਮਜੀਤ ਕੌਰ, ਗੀਤਾ ਰਾਣੀ, ਮਨਜੀਤ ਕੌਰ, ਸ਼ਮਸ਼ੇਰ ਸਿੰਘ, ਸਤਵੰਤ ਸਿੰਘ, ਨੰਦ ਲਾਲ ਸੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੀਜੇ ਦਿਨ 12 ਨਾਮਜ਼ਦਗੀ ਪੱਤਰ ਹੋਏ ਦਾਖਲ ਅਗਲੀ ਖ਼ਬਰ ਕੂੜੇ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਫ਼ਾਈ ਸੇਵਕਾਂ ਨੇ ਖੋਲਿ੍ਹਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।