11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਚੋਣਾਂ ਲਈ ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੀਜੇ ਦਿਨ 12 ਨਾਮਜ਼ਦਗੀ ਪੱਤਰ ਹੋਏ ਦਾਖਲ

ਅਜੀਤ ਡੈਸਕ 16-05-2026
ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ) - ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਤੀਜੇ ਦਿਨ 12 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਸਹਾਇਕ ਚੋਣ ਰਿਟਰਨਿੰਗ ਅਫ਼ਸਰ ਦਲਵਿੰਦਰ ਸਿੰਘ (ਨਾਇਬ ਤਹਿਸੀਲਦਾਰ) ਕੋਲ ਦਾਖਲ ਕੀਤੇ | ਇਨ੍ਹਾਂ ਵਿਚ ਕਾਂਗਰਸ ਦੇ 7, ਭਾਜਪਾ ਅਤੇ ਆਜ਼ਾਦ 4 ਉਮੀਦਵਾਰ ਸਾਮਲ ਹਨ | ਅੱਜ ਕਾਂਗਰਸ ਵਲੋਂ ਪੱਤਰ ਦਾਖਲ ਕਰਨ ਵਾਲਿਆਂ ਵਿਚ ਕਿਰਪਾਲ ਸਿੰਘ ਗਿੱਲ ਵਾਰਡ ਨੰਬਰ 5 (ਜਨਰਲ), ਹਰਦੀਪ ਕੌਰ ਪਤਨੀ ਕਿਰਪਾਲ ਸਿੰਘ ਵਾਰਡ ਨੰਬਰ 4 (ਜਨਰਲ ਮਹਿਲਾ),ਵਰਿੰਦਰ ਕੁਮਾਰ ਵਾਰਡ ਨੰਬਰ 11 (ਐਸ. ਸੀ), ਪਵਿੱਤਰ ਸਿੰਘ ਵਾਰਡ ਨੰਬਰ 9 (ਜਨਰਲ), ਮਮਤਾ ਵਾਰਡ ਨੰਬਰ 10 (ਐਸ.ਸੀ.), ਸਤਵਿੰਦਰ ਕੌਰ ਵਾਰਡ ਨੰਬਰ 9 (ਜਨਰਲ), ਰਾਜ ਕੁਮਾਰੀ ਰਾਜੀ ਵਾਰਡ ਨੰਬਰ 10 (ਐਸ.ਸੀ.), ਭਾਜਪਾ ਵਲੋਂ ਮਨਪ੍ਰੀਤ ਕੌਰ ਵਾਰਡ ਨੰਬਰ 10 (ਐਸ. ਸੀ.), ਅਜਾਦ ਉਮੀਦਵਾਰਾਂ ਵਿਚ ਸੁਰਮੁੱਖ ਸਿੰਘ ਵਾਰਡ ਨੰਬਰ 2 (ਬੀ. ਸੀ.), ਹਰਜਿੰਦਰ ਕੌਰ ਵਾਰਡ ਨੰਬਰ 13 ਤੋਂ (ਜਨਰਲ), ਪਰਮਿੰਦਰ ਕੌਰ ਵਾਰਡ ਨੰਬਰ 10 (ਐਸ. ਸੀ.) ਤੋਂ ਅਤੇ ਬਲਵਿੰਦਰ ਕੌਰ ਵਾਰਡ ਨੰਬਰ 8 (ਐਸ. ਸੀ.) ਤੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਭਲਕੇ 16 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ |
ਪਿਛਲੀ ਖ਼ਬਰ ਇਨਰਵੀਲ੍ਹ ਕਲੱਬ ਰੂਪਨਗਰ ਵਲੋਂ ਸ਼ਹੀਦ ਭਗਤ ਸਿੰਘ ਚੌਕ ਦੇ ਸੁੰਦਰੀਕਰਨ ਦਾ ਵਿਸ਼ੇਸ਼ ਉਪਰਾਲਾ <br/> ਅਗਲੀ ਖ਼ਬਰ ਮਨਰੇਗਾ ਮਜ਼ਦੂਰ ਯੂਨੀਅਨ ਵਲੋਂ ਬੀ.ਡੀ.ਪੀ.ਓ. ਨੂਰਪੁਰ ਬੇਦੀ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।