11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭੁਪਿੰਦਰ ਕੌਰ ਨਿਰਵਿਰੋਧ ਚੁਣੀ ਗਈ ਪਿੰਡ ਮਜਾਰੀ ਦੀ ਸਰਪੰਚ <br/>

ਅਜੀਤ ਡੈਸਕ 16-05-2026
ਨੰਬਰਦਾਰ ਪਰਿਵਾਰ ਦਾ ਛੇਵੀਂ ਵਾਰ ਹੋਇਆ ਸਰਪੰਚੀ 'ਤੇ ਕਬਜ਼ਾ


ਢੇਰ, 15 ਮਈ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦੇ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿਚ ਪੰਚਾਇਤੀ ਚੋਣਾਂ ਹੋਣ ਦੇ ਨਾਲ ਪਿੰਡਾਂ ਦਾ ਮਾਹੌਲ ਇਸ ਤਪਦੀ ਗਰਮੀ ਵਿਚ ਹੋਰ ਵੀ ਗਰਮ ਹੋ ਗਿਆ ਹੈ | ਵੱਖ-ਵੱਖ ਪਿੰਡਾਂ ਦੇ ਵਿਚ ਉਮੀਦਵਾਰਾਂ ਵਲੋਂ ਆਪਣੇ ਹੱਕ ਦੇ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਹਨਾਂ ਪਿੰਡਾਂ ਦੇ ਵਿਚ ਸਭ ਤੋਂ ਵੱਧ ਚਰਚਾ ਦਾ ਪਿੰਡ ਮਜਾਰੀ ਹੀ ਮੰਨਿਆ ਗਿਆ ਹੈ ਕਿਉਂਕਿ ਇਹ ਇੱਕ ਅਜਿਹਾ ਪਿੰਡ ਹੈ ਜਿੱਥੇ ਕਿ ਵਿਰੋਧੀ ਨੂੰ ਸ਼ਿਕ ਵੱਜਣ 'ਤੇ ਵੀ ਖੜਕਾ ਦੜਕਾ ਹੋ ਜਾਂਦਾ ਪਰ ਇਸ ਪਿੰਡ ਵਿਚ ਅੱਜ ਇੱਕ ਇਤਿਹਾਸਿਕ ਘਟਨਾ ਦੇ ਨਾਲ ਸਰਪੰਚੀ ਦੀ ਉਮੀਦਵਾਰ ਲਈ ਖੜੀ ਭੁਪਿੰਦਰ ਕੌਰ ਪਤਨੀ ਹਰਪਾਲ ਸਿੰਘ ਨਿਰਵਿਰੋਧ ਪਿੰਡ ਦੀ ਸਰਪੰਚ ਚੁਣੇ ਗਏ | ਭੁਪਿੰਦਰ ਕੌਰ ਦੇ ਨਿਰਵਿਰੋਧ ਸਰਪੰਚ ਚੁਣੇ ਜਾਣ 'ਤੇ ਪਿੰਡ ਮਜਾਰੀ 'ਚ ਨੰਬਰਦਾਰ ਪਰਿਵਾਰ ਦਾ ਸਰਪੰਚੀ 'ਤੇ ਛੇਵੀਂ ਵਾਰ ਕਬਜ਼ਾ ਹੋ ਗਿਆ ਹੈ | ਇਹ ਚੋਣ ਵੀ ਇਲਾਕੇ ਦੇ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਪਰ ਇਸ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਇਸ ਵਿਚ ਸਭ ਤੋਂ ਵੱਡਾ ਪੱਖ ਇਹ ਮੰਨਿਆ ਜਾ ਰਿਹਾ ਹੈ ਕਿ ਨੰਬਰਦਾਰ ਪਰਿਵਾਰ ਪਿੰਡ ਦਾ ਇੱਕ ਅਹਿਮ ਪਰਿਵਾਰ ਹੈ ਜੋ ਕਿ ਹਮੇਸ਼ਾ ਹੀ ਪਿੰਡ ਤੇ ਇਲਾਕੇ ਦੇ ਸੁੱਖ-ਦੁੱਖ ਵਿਚ ਲੋਕਾਂ ਦੇ ਨਾਲ ਖੜ੍ਹਦਾ ਹੈ | ਪਰਿਵਾਰ ਦੇ ਬਹੁਤ ਹੀ ਹੋਣਹਾਰ ਸਮਾਜ ਸੇਵੀ ਮੈਂਬਰ ਗੁਰਚਰਨ ਸਿੰਘ ਦੀ ਇਲਾਕੇ ਵਿਚ ਸਾਫ ਤੇ ਸਮਾਜ ਸੇਵੀ ਛਵੀ ਪਿੰਡ ਦੇ ਲੋਕਾਂ ਦੇ ਦਿਲ ਵਿਚ ਵਸੀ ਹੋਈ ਪਰ ਇਹਨਾਂ ਚੋਣਾਂ ਦੇ ਵਿਚ ਜਿੱਥੇ ਸਰਪੰਚੀ ਦਾ ਅੜਿੱਕਾ ਖਤਮ ਹੋ ਗਿਆ ਹੈ, ਉੱਥੇ ਹੀ ਉਪ ਪ੍ਰਧਾਨ ਦੀ ਚੋਣਾਂ ਲਈ ਨੌ ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਹੋਏ ਹਨ | ਇਸ ਤਰ੍ਹਾਂ ਇਹਨਾਂ ਚੋਣਾਂ ਦੇ ਵਿਚ ਰੀਨਾ ਰਾਣੀ, ਅਮਰਜੀਤ ਕੌਰ, ਕੌਸ਼ਲ ਚੌਧਰੀ ਨਿਰਪੱਖ ਪੰਚ ਚੁਣੇ ਗਏ ਹਨ | ਜਦੋਂ ਕਿ ਉਪ ਪ੍ਰਧਾਨਗੀ ਲਈ ਜਸਵਿੰਦਰ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ ਗਿੱਲ, ਕੁਲਦੀਪ ਸਿੰਘ ਦਿਓਲ, ਹਿੰਮਤ ਸਿੰਘ, ਭਾਗ ਸਿੰਘ, ਮੰਗਲ ਸਿੰਘ, ਗੁਰਮੀਤ ਸਿੰਘ ਤੇ ਦੀਦਾਰ ਸਿੰਘ ਚੋਣ ਮੈਦਾਨ 'ਚ ਡਟੇ ਹੋਏ ਹਨ | ਜ਼ਿਕਰਯੋਗ ਹੈ ਕਿ ਇਸ ਪਰਿਵਾਰ ਵਿਚ ਨੰਬਰਦਾਰ ਸਵਰਨ ਸਿੰਘ 1985 ਤੋਂ 2000 ਤੱਕ ਲਗਾਤਾਰ ਤਿੰਨ ਵਾਰ ਪ੍ਰਧਾਨ ਰਹੇ ਹਨ ਤੇ 2010 ਤੋਂ ਭੁਪਿੰਦਰ ਕੌਰ ਪਤਨੀ ਹਰਪਾਲ ਸਿੰਘ ਤੇ 2015 ਜਸਵੀਰ ਕੌਰ ਪਤਨੀ ਸਵਰਨ ਸਿੰਘ ਨੰਬਰਦਾਰ ਪਹਿਲਾਂ ਵੀ ਪਿੰਡ ਮਜਾਰੀ ਦੇ ਸਰਪੰਚ ਰਹਿ ਚੁੱਕੇ ਹਨ |


ਪਿਛਲੀ ਖ਼ਬਰ ਭਾਈ ਨੰਦ ਲਾਲ ਸਕੂਲ ਮੋਰਿੰਡਾ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਵਾਰਡ ਨੰਬਰ 7 ਅਤੇ 16 ਤੋਂ ਭਾਜਪਾ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।