10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭੂਰੀਵਾਲੇ ਪਬਲਿਕ ਸਕੂਲ ਟਿੱਬਾ ਨੰਗਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 16-05-2026
ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ.ਬੀ.ਐਸ.ਈ. ਸਕੂਲ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀਵਾਲੇ ਪਬਲਿਕ ਸਕੂਲ ਟਿੱਬਾ ਨੰਗਲ ਵਿਖੇ 12ਵੀਂ ਕਲਾਸ ਦਾ ਨਤੀਜਾ ਇਸ ਸਾਲ ਬਹੁਤ ਹੀ ਸ਼ਾਨਦਾਰ ਰਿਹਾ ਹੈ ਜਿਸ ਵਿਚ ਜੈਸਿਕਾ ਨੇ 91 ਫ਼ੀਸਦੀ ਅੰਕ ਲੈ ਕੇ ਸਕੂਲ, ਆਪਣੇ ਮਾਪਿਆਂ ਤੇ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਮੈਡਮ ਮਨਜੀਤ ਕੌਰ ਤੇ ਸਟਾਫ਼ ਮੈਂਬਰਾਂ ਦੁਆਰਾ ਉਸ ਦੇ ਮਾਪਿਆਂ ਤੇ ਬੱਚੇ ਦਾ ਮੂੰਹ ਮਿੱਠਾ ਕਰਵਾ ਕੇ ਵਿਦਿਆਰਥੀ ਨੂੰ ਇਸ ਸ਼ਾਨਦਾਰ ਸਫਲਤਾ ਲਈ ਮੁਬਾਰਕਬਾਦ ਦਿੱਤੀ ਗਈ | ਪਿ੍ੰਸੀਪਲ ਮੈਡਮ ਮਨਜੀਤ ਕੌਰ ਨੇ ਵਿਦਿਆਰਥੀ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਲਾਪਤਾ ਨਾਬਾਲਗ ਲੜਕੀ ਨੂੰ ਜੀ.ਆਰ.ਪੀ. ਪੁਲਿਸ ਨੇ ਲੱਭ ਕੇ ਪਰਿਵਾਰ ਨਾਲ ਮਿਲਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।