06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੰਭੀਰਪੁਰ ਦੀਆਂ ਹੋਣਹਾਰ ਬੇਟੀਆਂ ਦਾ ਸਨਮਾਨ <br/>

ਅਜੀਤ ਡੈਸਕ 18-05-2026
ਢੇਰ, 17 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਗੰਭੀਰਪੁਰ ਵਿਖੇ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੱਚੀ ਹਰਪ੍ਰੀਤ ਕੌਰ, ਜਸਮੀਤ ਕੌਰ, ਹਰਨੀਤ ਕੌਰ ਪੁੱਤਰੀ ਜੈਮਲ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਹ ਸਨਮਾਨ ਹਰਪ੍ਰੀਤ ਕੌਰ ਵਲੋਂ ਬਾਰ੍ਹਵੀਂ ਕਲਾਸ ਵਿਚ ਜ਼ਿਲੇ੍ਹ ਭਰ ਵਿਚ ਸੱਤਵਾਂ ਰੈਂਕ ਪ੍ਰਾਪਤ ਕਰਨ, ਜਸਮੀਤ ਕੌਰ ਵਲੋਂ ਗਿਆਰ੍ਹਵੀਂ ਕਲਾਸ ਸਕੂਲ ਆਫ਼ ਐਮੀਨੈਂਸ ਕਮਰਸ ਵਿਚ ਚੰਗੇ ਅੰਕ ਪ੍ਰਾਪਤ ਕਰਨ ਅਤੇ ਬੱਚੀ ਹਰਨੀਤ ਕੌਰ ਵਲੋਂ ਅੱਠਵੀਂ ਕਲਾਸ ਵਿਚ ਸਰਕਾਰੀ ਹਾਈ ਸਕੂਲ ਦਸਗਰਾ ਵਿਚ ਫ਼ਸਟ ਆਉਣ 'ਤੇ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਮੋਹਣ ਲਾਲ ਵਲੋਂ ਇਹਨਾਂ ਬੱਚੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦੇ ਹੋਏ ਕਿਹਾ ਕਿ ਸਾਨੂੰ ਇਹਨਾਂ ਬੱਚਿਆਂ ਤੇ ਬਹੁਤ ਹੀ ਮਾਣ ਹੈ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਨਾਲ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਸੇਧ ਮਿਲੇਗੀ ਜੋ ਕਿ ਹੋਰ ਵੀ ਸਖ਼ਤ ਮਿਹਨਤ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ 'ਤੇ ਪਰਿਵਾਰਿਕ ਮੈਂਬਰ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਡੇਂਗੂ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਕਾਂਗਰਸ ਸਰਕਾਰ ਦੇ ਰਾਜ ਵਿਚ ਹੀ ਹੋਇਆ ਸੀ ਨਾਭਾ ਸ਼ਹਿਰ ਤੇ ਹਲਕੇ ਦੇ ਪਿੰਡਾਂ ਦਾ ਵਿਕਾਸ-ਧਰਮਸੋਤ, ਨਿੱਕੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।