ਕਾਂਗਰਸ ਸਰਕਾਰ ਦੇ ਰਾਜ ਵਿਚ ਹੀ ਹੋਇਆ ਸੀ ਨਾਭਾ ਸ਼ਹਿਰ ਤੇ ਹਲਕੇ ਦੇ ਪਿੰਡਾਂ ਦਾ ਵਿਕਾਸ-ਧਰਮਸੋਤ, ਨਿੱਕੂ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਕਾ ਜਸਦੀਪ ਸਿੰਘ ਨਿੱਕੂ ਨਾਭਾ ਦੇ ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਰੇਨੂ ਸੇਠ ਤੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ
<br/>
18-05-2026
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਸਦੀਪ ਸਿੰਘ ਨਿੱਕੂ ਨੇ ਸਥਾਨਕ ਵਾਰਡ ਨੰਬਰ 19 ਤੋਂ ਕਾਂਗਰਸ ਦੀ ਉਮੀਦਵਾਰ ਹਰੀ ਸੇਠ ਦੀ ਪਤਨੀ ਰੇਨੂ ਸੇਠ ਦੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਸਮੇਂ ਭੈਣ ਰੇਨੂ ਸੇਠ ਵਲੋਂ ਵਾਰਡ ਦਾ ਵਿਕਾਸ ਕਰਵਾਇਆ ਗਿਆ ਹੈ ਤਾਂ ਉਹ ਭੈਣ ਰੇਨੂ ਸੇਠ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਅਗਾਂਹ ਤੋਂ ਵੀ ਉਹ ਤਨ, ਮਨ ਨਾਲ ਵਾਰਡ ਵਾਸੀਆਂ ਦੀ ਸੇਵਾ ਕਰ ਸਕਣ | ਇਸ ਮੌਕੇ ਰੇਨੂ ਸੇਠ, ਹਰਿਕਿ੍ਸ਼ਨ ਸੇਠ, ਗੁਰਚਰਨ ਸਿੰਘ ਦੁਲੱਦੀ ਸਾਬਕਾ ਸਰਪੰਚ, ਬਾਬਾ ਬਚਿੱਤਰ ਸਿੰਘ, ਇੰਦਰਜੀਤ ਪੁਰੀ, ਸੰਜੀਵ ਸ਼ਿਲਪਾ, ਸੰਦੀਪ ਸ਼ਰਮਾ, ਗੁਰਦਿੱਤ ਸੇਠ, ਬਲਵੰਤ ਸਿੰਘ ਜੀਤ ਰਾਜਗੜ੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਰਡ ਵਾਸੀ ਮੌਜੂਦ ਸਨ |