ਸਨੌਰ, 17 ਮਈ (ਸੋਖਲ)-ਸਨੌਰ ਵਿਖੇ ਖ਼ਵਾਜਾ ਪੀਰ ਦੀ ਦਰਗਾਹ 'ਤੇ ਹਾਜ਼ਰੀ ਲਗਵਾਈ ਅਤੇ ਇਲਾਕੇ ਦੀ ਖ਼ੁਸ਼ਹਾਲੀ ਲਈ ਕਾਮਨਾ ਕੀਤੀ | ਇਸ ਮੌਕੇ ਨਿਰਮਲ ਸਿੰਘ ਭੱਟੀਆਂ ਨੇ ਵੀ ਵਿਸ਼ੇਸ਼ ਤੌਰ 'ਤੇ ਦਰਗਾਹ 'ਤੇ ਨਤਮਸਤਕ ਹੋ ਕੇ ਲੋਕਾਂ ਦੀ ਸੁੱਖ-ਸਮਿ੍ੱਧੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਦਰਗਾਹ 'ਤੇ ਪਹੁੰਚਣ 'ਤੇ ਸਥਾਨਕ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਦਰਗਾਹ 'ਚ ਚਾਦਰ ਚੜ੍ਹਾਈ ਅਤੇ ਖੇਤਰ 'ਚ ਅਮਨ-ਸ਼ਾਂਤੀ, ਭਾਈਚਾਰੇ ਅਤੇ ਤਰੱਕੀ ਲਈ ਦੁਆ ਮੰਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਾਨੂੰ ਆਪਸੀ ਪਿਆਰ, ਸਹਿਣਸ਼ੀਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ | ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਉਹ ਹਮੇਸ਼ਾ ਹਲਕਾ ਸਨੌਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ ਅਤੇ ਇਲਾਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਖੇਤਰ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਲੈ ਕੇ ਜਾਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਅਤੇ ਸਮਰਥਕ ਵੀ ਮੌਜੂਦ ਰਹੇ | ਸਾਰਿਆਂ ਨੇ ਮਿਲ ਕੇ ਖ਼ਵਾਜਾ ਪੀਰ ਦੇ ਦਰ 'ਤੇ ਮੱਥਾ ਟੇਕਿਆ ਅਤੇ ਇਲਾਕੇ ਦੀ ਸੁਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ | ਇਸ ਮੌਕੇ ਭਗਤ ਭੋਲਾ ਬਾਬਾ, ਹਰਮੇਸ਼ ਸਿੰਘ ਬਿੱਟੂ, ਪੰਡਤ, ਕੁਲਦੀਪ ਪੰਡਤ, ਕੁਲਦੀਪ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਗੁਰਨਾਮ ਸਿੰਘ ਸੈਕਟਰੀ, ਰਾਮ ਵਾਲੀਆਂ ਸਨੌਰ, ਗੁਰਮੀਤ ਬਾਵਾ ਤੇ ਹੋਰ |