06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਜਾਬੀ ‘ਵਰਸਿਟੀ ਵਿਖੇ ਕਾਮੇਡੀ ਨਾਟਕ ‘ਬਫ਼ਰਿੰਗ ਰਿਸ਼ਤੇ’ ਦਾ ਸਫਲ ਮੰਚਨ ਨਾਟਕ ਅਤੇ ਰੰਗਮੰਚ ਹੁੰਦੇ ਹਨ ਸਮਾਜ ਦਾ ਦਰਪਣ-ਡਾ. ਜਗਦੀਪ ਸਿੰਘ

ਪਟਿਆਲਾ, 5 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸੋਸ਼ਲ ਵਰਕ ਵਿਭਾਗ ਅਤੇ ਖ਼ਿਦਮਤ ਐਨ. ਜੀ.

ਅਜੀਤ ਡੈਸਕ 06-11-2026
ਪਟਿਆਲਾ, 5 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸੋਸ਼ਲ ਵਰਕ ਵਿਭਾਗ ਅਤੇ ਖ਼ਿਦਮਤ ਐਨ.ਜੀ.ਓ. ਦੇ ਸਹਿਯੋਗ ਨਾਲ਼ ਨਿਊ ਲੈਂਪ ਫ਼ਿਲਮ ਵਲੋਂ ਪੇਸ਼ ਕੀਤੇ ਗਏ ਕਾਮੇਡੀ ਨਾਟਕ ‘ਬਫ਼ਰਿੰਗ ਰਿਸ਼ਤੇ’ ਦਾ ਸਫਲ ਮੰਚਨ ਹੋਇਆ। ਨਾਟਕ ਦੀ ਲੇਖਣੀ ਅਤੇ ਨਿਰਦੇਸ਼ਨ ਦਾ ਕਾਰਜ ਨਵਦੀਪ ਕਲੇਰ ਵਲੋਂ ਕੀਤਾ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਉਚੇਚੇ ਤੌਰ ’ਤੇ ਨਾਟਕ ਦੀ ਪੇਸ਼ਕਾਰੀ ਵੇਖਣ ਪੁੱਜੇ। ਉਨ੍ਹਾਂ ਇਸ ਮੌਕੇ ਕਿਹਾ ਕਿ ਨਾਟਕ ਅਤੇ ਰੰਗਮੰਚ ਸਮਾਜ ਦਾ ਦਰਪਣ ਹੁੰਦੇ ਹਨ, ਜੋ ਮਨੁੱਖੀ ਰਿਸ਼ਤਿਆਂ ਵਿਚ ਆ ਰਹੀਆਂ ਗੁੰਝਲਾਂ ਅਤੇ ਤਕਨਾਲੋਜੀ ਦੇ ਪ੍ਰਭਾਵਾਂ ਨੂੰ ਬਾਖ਼ੂਬੀ ਉਜਾਗਰ ਕਰਦੇ ਹਨ। ਉਨ੍ਹਾਂ ਨਾਟਕ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਅਜੋਕੇ ਦੌਰ ਵਿਚ ਅਜਿਹੇ ਸਾਰਥਕ ਨਾਟਕ ਸਮਾਜ ਨੂੰ ਸਹੀ ਸੇਧ ਦੇਣ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਵਲੋਂ ਵੀ ਨਾਟਕ ਦੀ ਸ਼ਲਾਘਾ ਕਰਦਿਆਂ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਨਾਟਕ ਵਿਚ ਦੇ ਸਮਾਜ ਦੀਆਂ ਹਕੀਕਤਾਂ ਨੂੰ ਦਿਲਚਸਪ ਅਤੇ ਵਿਅੰਗਮਈ ਅੰਦਾਜ਼ ਵਿਚ ਦਰਸ਼ਕਾਂ ਸਾਹਮਣੇ ਰੱਖਿਆ ਗਿਆ। ਪਰਿਵਾਰਕ ਰਿਸ਼ਤਿਆਂ ਵਿਚ ਆ ਰਹੀਆਂ ਤਬਦੀਲੀਆਂ, ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਲਾ ਪਾੜਾ, ਵਿਆਹ ਪ੍ਰਤੀ ਨੌਜਵਾਨਾਂ ਦੀ ਸੋਚ, ਜ਼ਿੰਮੇਵਾਰੀਆਂ, ਪੈਸੇ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਉਲਝਣਾਂ ਨੂੰ ਕਾਮੇਡੀ ਦੇ ਰੰਗ ਵਿਚ ਪੇਸ਼ ਕੀਤਾ ਗਿਆ। ਨਾਟਕ ਵਿਚ ਨਵਦੀਪ ਕਲੇਰ , ਮਨਜੀਤ ਸਿੰਘ, ਸੰਜੀਵ ਰਾਏ, ਪਵਨ ਜੌਹਲ, ਕੁਲਵਿੰਦਰ ਕੌਰ, ਪ੍ਰੀਤ ਥਿੰਦ, ਅਨਮੋਲ ਸਿੰਘ, ਅਰਸ਼ਨੂਰ ਰਾਏ ਅਤੇ ਇਕੱਤਰ ਸਿੰਘ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਨਾਟਕ ਦੀ ਪੇਸ਼ਕਾਰੀ ਦੌਰਾਨ ਸਵਰਨ ਬਰਨਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੋਸ਼ਲ ਵਰਕ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਵਿਰਕ ਅਤੇ ਮੁਹੰਮਦ ਜ਼ਹੀਰ ਲੌਰੇ ਨੇ ਇਸ ਸਫਲ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਨਾਭਾ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬੀ ‘ਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਦਿੱਤੀਆਂ ਦੋ ਡਲਿਵਰੀ ਵੈਨਾਂ ਜਨਤਕ ਅਦਾਰਿਆਂ ਨੂੰ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।