06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ 5 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖ਼ਾਹਾਂ

ਅਜੀਤ ਡੈਸਕ 18-05-2026
ਨੂਰਪੁਰ ਬੇਦੀ, 17 ਮਈ (ਢੀਂਡਸਾ)-ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ ਕਰੀਬ 5 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ ਜਿਸ ਕਰਕੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਵਿਚ ਸਰਕਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਸੂਬਾ ਕਮੇਟੀ ਮੈਂਬਰ ਰਣਜੀਤ ਸਿੰਘ ਅਨੰਦਪੁਰ ਸਾਹਿਬ, ਸੁਰਿੰਦਰ ਕੁਮਾਰ ਭਨੁਪਲੀ, ਹਰਸ਼ਰਨ ਸਿੰਘ ਰਾਣਾ, ਜ਼ਿਲ੍ਹਾ ਪੈੱ੍ਰਸ ਸਕੱਤਰ ਰਣਬੀਰ ਸਿੰਘ ਬ੍ਰਹਮਪੁਰ,ਅਵਤਾਰ ਸਿੰਘ ਚਮਕੌਰ ਸਾਹਿਬ, ਨਵੀਨ ਕੁਮਾਰ ਰੋਪੜ, ਪਿ੍ੰ.ਸੁਖਪਾਲ ਕੌਰ ਵਾਲੀਆ, ਪਿ੍ੰ.ਨਵਦੀਪ ਕੁਮਾਰ, ਪਿ੍ੰ.ਸਤੀਸ਼ ਕੁਮਾਰ, ਪਿ੍ੰ.ਕੁਲਵਿੰਦਰ ਸਿੰਘ ਰੋਪੜ, ਪਿ੍ੰ.ਕਿਰਨ ਚੌਧਰੀ ਚਮਕੌਰ ਸਾਹਿਬ, ਸੋਹਨ ਸਿੰਘ ਚਮਕੌਰ ਸਾਹਿਬ, ਮੈਡਮ ਅਨੂ ਸੂਦ, ਮੈਡਮ ਕਮਲਜੀਤ ਕੌਰ ਮੋਰਿੰਡਾ ਸਮੇਤ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਸਕੂਲਾਂ ਨੂੰ ਇੱਕ ਸਾਲ ਤੋਂ ਤਨਖ਼ਾਹ ਗ੍ਰਾਂਟ ਜਾਰੀ ਨਹੀਂ ਕੀਤੀ ਗਈ | ਜਦਕਿ ਰੋਪੜ ਜ਼ਿਲ੍ਹੇ ਦੇ ਸਾਰੇ ਅਧਿਆਪਕ ਤੇ ਹੋਰ ਕਰਮਚਾਰੀਆਂ ਨੂੰ ਦਸੰਬਰ 2025 ਤੋਂ ਬਾਅਦ ਤਨਖ਼ਾਹ ਨਹੀਂ ਮਿਲੀ ਹੈ | ਜਿਸ ਕਰਕੇ ਅਧਿਆਪਕਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣਾ ਮੁਸ਼ਕਿਲ ਹੋ ਗਿਆ ਹੈ | ਭੁੱਲਰ ਨੇ ਕਿਹਾ ਕਿ ਤਨਖ਼ਾਹਾਂ ਦੇ ਸਾਰੇ ਕਾਗ਼ਜ਼ ਮੁੱਖ ਦਫ਼ਤਰ ਭੇਜੇ ਜਾ ਚੁੱਕੇ ਹਨ | ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਏਡਿਡ ਸਕੂਲਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਵਾਈਆਂ ਜਾਣ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਨੰਗਲ ਪੁਲਿਸ ਹੋਈ ਮੁਸਤੈਦ <br/> ਅਗਲੀ ਖ਼ਬਰ ਡੇਂਗੂ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।