06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਜਪਾ ਸਾਡੀ ਮਾਂ ਅਤੇ ਹਰੇਕ ਨੂੰ ਪਾਰਟੀ ਟਿਕਟ ਮੰਗਣ ਦਾ ਹੱਕ-ਰਾਜੇਸ਼ ਚੌਧਰੀ

ਅਜੀਤ ਡੈਸਕ 18-05-2026
ਕਿਹਾ ਆਪ ਨੂੰ ਜਾਅਲੀ ਵੋਟਾਂ ਭਾਜਪਾ ਕਿਸੇ ਕੀਮਤ 'ਤੇ ਨਹੀਂ ਪਾਉਣ ਦੇਵੇਗੀ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਨੰਗਲ ਕੌਂਸਲ ਚੋਣਾਂ ਵਿਚ ਸੱਤਾਧਾਰੀ ਪਾਰਟੀ ਵਲੋਂ ਵੱਖ-ਵੱਖ ਵਾਰਡਾਂ ਵਿਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਬਣਾਈਆਂ ਗਈ ਜਾਅਲੀ ਵੋਟਾਂ ਨੂੰ ਕਿਸੇ ਵੀ ਕੀਮਤ 'ਤੇ ਪਾਉਣ ਨਹੀਂ ਦਿੱਤਾ ਜਾਵੇਗਾ | ਹਰ ਬੂਥ ਤੇ ਭਾਜਪਾ ਦੇ ਵੱਡੀ ਗਿਣਤੀ 'ਚ ਵਰਕਰ ਰਾਖੀ ਕਰਨਗੇ | ਉਨ੍ਹਾਂ ਕਾਂਗਰਸ ਨੂੰ ਆੜ੍ਹੇ ਹੱਥੀਂ ਲੈਂਦਿਆਂ ਆਖਿਆ ਕਿ ਜਾਅਲੀ ਵੋਟਾਂ ਬਣਾਉਣ ਦੀ ਪਿਰਤ ਵੀ ਪਿਛਲੇ ਸਮੇਂ ਅੰਦਰ ਕਾਂਗਰਸ ਨੇ ਸ਼ੁਰੂ ਕੀਤੀ ਸੀ ਜਿਸਦਾ ਮੈਂ ਅਤੇ ਮੇਰੇ ਪਰਿਵਾਰ ਨੂੰ ਖ਼ਮਿਆਜ਼ਾ ਵੀ ਭੁਗਤਣਾ ਪਿਆ ਸੀ | ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਦੀ ਪਾਈ ਜਾਅਲੀ ਵੋਟਾਂ ਵਾਲੀ ਪਿਰਤ 'ਤੇ ਨਾ ਚੱਲ ਕੇ ਲੋਕਾਂ ਨੰੂ ਆਪਣੀ ਮਰਜ਼ੀ ਨਾਲ ਉਮੀਦਵਾਰਾਂ ਦੀ ਚੋਣ ਕਰਨ ਦੇਣ | ਚੌਧਰੀ ਨੇ ਮੀਡੀਆ ਨੂੰ ਜਾਅਲੀ ਵੋਟਾਂ ਰੋਕਣ ਲਈ ਸਹਿਯੋਗ ਦੀ ਮੰਗ ਕੀਤੀ | ਚੌਧਰੀ ਨੇ ਆਪਣੀ ਸਿਆਸੀ ਜੱਫੀ ਸੰਬੰਧੀ ਪੁੱਛੇ ਜਾਣ 'ਤੇ ਆਖਿਆ ਕਿ ਭਾਜਪਾ ਸਾਡੀ ਮਾਂ ਹੈ ਅਤੇ ਮੈਂ ਅਤੇ ਡਾ ਸ਼ਰਮਾ ਇੱਕੋ ਮਾਂ ਦੇ ਪੁੱਤ ਹਾਂ ਅਤੇ ਮਾਂ ਕੋਲੋਂ ਦੁੱਧ ਮੰਗਣਾ (ਭਾਜਪਾ ਵਿਧਾਨ ਸਭਾ ਟਿਕਟ) ਸਾਡਾ ਹੱਕ ਹੈ |

ਪਿਛਲੀ ਖ਼ਬਰ ਮਾਸਟਰਾਂ ਦੀਆਂ ਵੱਡੇ ਪੱਧਰ 'ਤੇ ਜਨਗਣਨਾ ਤੇ ਬੀ.ਐਲ.ਓਜ਼ ਡਿਊਟੀਆਂ ਲੱਗਣ ਕਾਰਨ ਸਰਕਾਰੀ ਸਕੂਲ ਹੋਏ ਰਾਮ ਭਰੋਸੇ <br/> ਅਗਲੀ ਖ਼ਬਰ ਕੌਮਾਂਤਰੀ ਹਾਈਪਰਟੈਂਸ਼ਨ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।