06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਾਸਟਰਾਂ ਦੀਆਂ ਵੱਡੇ ਪੱਧਰ 'ਤੇ ਜਨਗਣਨਾ ਤੇ ਬੀ.ਐਲ.ਓਜ਼ ਡਿਊਟੀਆਂ ਲੱਗਣ ਕਾਰਨ ਸਰਕਾਰੀ ਸਕੂਲ ਹੋਏ ਰਾਮ ਭਰੋਸੇ <br/>

ਅਜੀਤ ਡੈਸਕ 18-05-2026
ਨੂਰਪੁਰ ਬੇਦੀ, 17 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਜਨਗਣਨਾ ਦਾ ਅਮਲ ਸ਼ੁਰੂ ਚੁੱਕਾ ਹੈ ਅਤੇ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਜਨ ਗਣਨਾ ਵਿਚ ਲਗਾ ਦਿੱਤੀਆਂ ਗਈਆਂ ਹਨ | ਜਿਸ ਨਾਲ ਹੁਣ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਭਵਿੱਖ ਰਾਮ ਭਰੋਸੇ ਹੋ ਗਿਆ ਹੈ | ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ ਕਿਉਂਕਿ ਸਰਕਾਰ ਨੇ 15 ਮਈ ਤੋਂ 13 ਜੁਲਾਈ ਤੱਕ ਅਧਿਆਪਕਾਂ ਨੂੰ ਸਕੂਲਾਂ ਤੋਂ ਫਾਰਗ ਕਰਨ ਦੇ ਹੁਕਮ ਦਿੱਤੇ ਹਨ | ਸਿੱਖਿਆ ਵਿਭਾਗ ਦੇ ਕਾਫ਼ੀ ਗਿਣਤੀ ਵਿਚ ਅਧਿਆਪਕ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਲਗਾਏ ਗਏ ਹਨ, ਜਿਨ੍ਹਾਂ ਨੇ ਵਿਸ਼ੇਸ਼ ਵਿਆਪਕ ਦੁਹਰਾਈ (ਐਸ.ਆਈ.ਆਰ) ਤੇ ਵੋਟਾਂ ਦਾ ਕੰਮ ਮੁਕੰਮਲ ਕਰਨਾ ਹੈ | ਇਸ ਤੋਂ ਇਲਾਵਾ ਡਰੱਗ ਗਣਨਾ ਵਿਚ ਵੀ ਅਧਿਆਪਕ ਡਿਊਟੀਆਂ 'ਤੇ ਝੋਖੇ ਹੋਏ ਹਨ | ਸਾਂਝੇ ਅਧਿਆਪਕ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਜੀ.ਟੀ.ਯੂ, ਗੁਰਵਿੰਦਰ ਸਿੰਘ ਸਸਕੌਰ, ਸੁਰਿੰਦਰ ਕੁਮਾਰ ਪੁਆਰੀ, ਵਿਕਰਮ ਦੇਵ ਸਿੰਘ ਸੂਬਾ ਪ੍ਰਧਾਨ ਡੀ.ਟੀ.ਐਫ, ਸੁਰਿੰਦਰ ਕੰਬੋਜ, ਕਿ੍ਸ਼ਨ ਸਿੰਘ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਹਰਭਜਨ ਸਿੰਘ, ਰਵਿੰਦਰਜੀਤ ਸਿੰਘ ਪੰਨੂੰ, ਗੁਰਜੰਟ ਸਿੰਘ ਵਾਲੀਆ, ਪ੍ਰਗਟਜੀਤ ਸਿੰਘ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੱਧੂ ਅਤੇ ਪਤਵੰਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਮਾਨ ਸਰਕਾਰ 2022 ਵਿਚ ਅਧਿਆਪਕ ਦਿਵਸ ਮੌਕੇ ਐਲਾਨ ਕੀਤਾ ਸੀ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ | ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਭੇਜ ਕੇ ਸਿੱਖਿਆਤੰਤਰ ਨੂੰ ਫ਼ੇਲ੍ਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2026-27 ਸੈਸ਼ਨ ਦੇ ਸ਼ੁਰੂਆਤ ਵਿਚ ਹੀ ਅਧਿਆਪਕ ਗੈਰ ਵਿੱਦਿਅਕ ਕੰਮਾਂ ਵਿਚ ਲਗਾ ਦਿੱਤੇ ਹਨ, ਜਿਸ ਨਾਲ ਸਕੂਲਾਂ ਵਿਚ ਅਨੁਸ਼ਾਸਨਹੀਣਤਾ ਵੱਧ ਸਕਦੀ ਹੈ ਅਤੇ ਵਿਦਿਆਰਥੀਆਂ ਨਾਲ ਕਦੀ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸ ਨਾਲ ਸਰਕਾਰੀ ਸਕੂਲਾਂ ਵਿਚ ਦਾਖਲਾ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ ਹੈ | ਰੂਪਨਗਰ ਜ਼ਿਲ੍ਹੇ ਵਿਚ 551 ਸਰਕਾਰੀ ਪ੍ਰਾਇਮਰੀ, 59 ਹਾਈ ਅਤੇ 55 ਸੀਨੀਅਰ ਸੈਕੰਡਰੀ ਸਕੂਲ ਹਨ | ਇਹਨਾਂ ਵਿਚੋਂ ਇਕੱਲੇ ਅਨੰਦਪੁਰ ਸਾਹਿਬ ਤਹਿਸੀਲ ਵਿਚ ਹੀ 393 ਅਧਿਆਪਕਾਂ ਨੂੰ ਗਿਣਤੀਕਾਰ ਤੇ 75 ਨੂੰ ਸੁਪਰਵਾਈਜ਼ਰ ਲਗਾਇਆ ਗਿਆ ਤੇ ਹੋਰ ਰਿਜ਼ਰਵ ਸਟਾਫ਼ ਵੀ ਰੱਖਿਆ ਗਿਆ ਹੈ | ਪੂਰੇ ਜ਼ਿਲ੍ਹੇ ਭਰ ਵਿਚ ਕਰੀਬ 1800 ਕਰਮਚਾਰੀ ਡਿਊਟੀ ਤੇ ਲਗਾਏ ਹਨ | ਕਈ ਅਧਿਆਪਕਾਂ ਨੂੰ 40-50 ਕਿ.ਮੀ ਦੂਰ ਜਨ ਗਣਨਾ ਡਿਊਟੀ ਤੇ ਲਗਾਇਆ ਗਿਆ ਹੈ | ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਜਾਂ ਤਾਂ ਕਿਸੀ ਨਿੱਜੀ ਏਜੰਸੀ ਤੋਂ ਇਹ ਜਨ ਗਣਨਾ ਕਰਵਾਏ ਜਾਂ ਫਿਰ ਪਹਿਲਾਂ ਸਕੂਲਾਂ ਦਾ ਪ੍ਰਬੰਧ ਕਰੇ |

ਪਿਛਲੀ ਖ਼ਬਰ ਠੇਕੇਦਾਰ ਨੇ ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸੜਕ ਦਾ ਕੰਮ ਵਿਚਾਲੇ ਛੱਡਿਆ ਅਗਲੀ ਖ਼ਬਰ ਭਾਜਪਾ ਸਾਡੀ ਮਾਂ ਅਤੇ ਹਰੇਕ ਨੂੰ ਪਾਰਟੀ ਟਿਕਟ ਮੰਗਣ ਦਾ ਹੱਕ-ਰਾਜੇਸ਼ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।