ਪੁਰਖਾਲੀ, 17 ਮਈ (ਅੰਮਿ੍ਤਪਾਲ ਸਿੰਘ ਬੰਟੀ)-ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸੜਕ ਇੱਕ ਅਜਿਹੀ ਨਿਆਰੀ ਸੜਕ ਬਣ ਗਈ ਹੈ ਜੋ ਕਿ ਡੇਢ ਸਾਲ ਤੋਂ ਵੀ ਵੱਧ ਸਮੇਂ ਅੰਦਰ ਮੁਕੰਮਲ ਨਹੀਂ ਹੋ ਸਕੀ | ਠੇਕੇਦਾਰ ਵਲੋਂ ਲੁੱਕ ਦਾ ਭਾਅ ਦੁੱਗਣਾ ਹੋਣ ਦਾ ਬਹਾਨਾ ਲਾ ਕੇ ਕਾਫ਼ੀ ਸਮੇਂ ਤੋਂ ਸੜਕ ਦਾ ਕੰਮ ਅੱਧ ਵਿਚਾਲੇ ਬੰਦ ਕਰ ਦਿੱਤਾ ਹੈ | ਲੋਕਾਂ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਇਸ ਸੜਕ ਤੋਂ ਬਾਅਦ ਬਣਨੀਆਂ ਸ਼ੁਰੂ ਹੋਈਆਂ ਸਨ | ਉਹ ਕਦ ਤੋਂ ਬਣ ਕੇ ਤਿਆਰ ਹੋ ਗਈਆਂ ਹਨ | ਪਰ ਇਸ ਸੜਕ ਨੂੰ ਪਤਾ ਨਹੀਂ ਕਿਹੜੀ ਨਜ਼ਰ ਲੱਗੀ ਹੋਈ ਹੈ ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਪੁਰਖਾਲੀ ਤੋਂ ਲੈ ਕੇ ਕਕੌਟ-ਮਾਜਰੀ ਤੱਕ ਸੜਕ ਦਾ ਕੰਮ ਅਜੇ ਅਧੂਰਾ ਪਿਆ ਹੈ | ਇਲਾਕਾ ਨਿਵਾਸੀਆਂ ਅਨੁਸਾਰ ਲੋਕ ਕਰੀਬ ਡੇਢ ਸਾਲ ਤੋਂ ਇਸ ਸੜਕ ਦਾ ਸੰਤਾਪ ਭੋਗਦੇ ਆ ਰਹੇ ਹਨ ਲੋਕਾਂ ਅਨੁਸਾਰ ਉਨ੍ਹਾਂ ਦੇ ਨਾਲ ਨਾਲ ਨਾਲ ਸਾਡੀ ਮਸ਼ੀਨਰੀ ਨੂੰ ਵੀ ਸੜਕ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ | ਇਸ ਸਬੰਧੀ ਇਲਾਕਾ ਵਾਸੀਆਂ ਬਲਵੀਰ ਸਿੰਘ, ਬਹਾਦਰ ਸਿੰਘ, ਰਾਮ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ, ਕੇਸਰ ਸਿੰਘ ਬਲਵਿੰਦਰ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ, ਪਾਲ ਸਿੰਘ, ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਸੜਕ 'ਤੇ ਪਾਇਆ ਪੱਥਰ ਨਿਕਲ ਕੇ ਸੜਕ 'ਤੇ ਖਿੰਡਿਆ ਪਿਆ ਹੈ ਜੋ ਕਿ ਰਾਹਗੀਰਾਂ ਲਈ ਇੱਕ ਆਫ਼ਤ ਬਣਿਆ ਹੋਇਆ ਹੈ | ਲੋਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਲੋਕਾਂ ਦੀ ਸਮੱਸਿਆ ਨੂੰ ਸੁਣ ਕੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸੜਕ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ | ਪਰ ਸਬੰਧਿਤ ਵਿਭਾਗ ਵੀ ਠੇਕੇਦਾਰ ਦੀ ਮਨਮਰਜ਼ੀ ਅੱਗੇ ਬੇਵੱਸ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਜਿਸ ਰੇਟ ਨਾਲ ਠੇਕੇਦਾਰ ਨੇ ਸੜਕ ਦਾ ਟੈਂਡਰ ਲਿਆ ਸੀ ਤਦ ਠੇਕੇਦਾਰ ਨੇ ਸੜਕ ਦਾ ਕੰਮ ਵਿਚਾਲੇ ਛੱਡ ਕੇ ਹੋਰ ਸੜਕ ਦਾ ਕੰਮ ਫੜ ਲਿਆ | ਉਨ੍ਹਾਂ ਦੱਸਿਆ ਕਿ ਲੁੱਕ ਦੇ ਰੇਟ ਤਾਂ ਹੁਣ ਵਧੇ ਹੋਣਗੇ ਪ੍ਰੰਤੂ ਸਬੰਧਿਤ ਠੇਕੇਦਾਰ ਖ਼ੁਦ ਮਿਥੇ ਸਮੇਂ 'ਚ ਸੜਕ ਦਾ ਕੰਮ ਮੁਕੰਮਲ ਨਹੀਂ ਕਰ ਸਕਿਆ, ਜਿਸ ਲਾਪਰਵਾਹੀ ਦਾ ਖ਼ਮਿਆਜ਼ਾ ਕਈ ਪਿੰਡਾਂ ਦੇ ਲੋਕ ਭੁਗਤ ਰਹੇ ਹਨ | ਲੋਕਾਂ ਨੇ ਦੱਸਿਆ ਕਿ ਮਾਜਰੀ ਵਿਖੇ ਪੀਰਾਂ ਦੀ ਦਰਗਾਹ ਤੇ ਜੇਠ ਮਹੀਨੇ ਦੇ ਮੇਲੇ ਸ਼ੁਰੂ ਹੋ ਗਏ ਹਨ, ਜਿੱਥੇ ਕਿ ਸੰਗਤਾਂ ਦਾ ਵੱਡੀ ਗਿਣਤੀ 'ਚ ਆਉਣਾ ਸ਼ੁਰੂ ਹੋ ਗਿਆ ਹੈ ਪਰ ਸੜਕ ਦੀ ਮਾੜੀ ਹਾਲਤ ਕਾਰਨ ਸੰਗਤਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਲੋਕਾਂ ਨੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਸਬੰਧਿਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਫਿਰ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਕਤ ਸੜਕ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ