ਨੰਗਲ, 17 ਮਈ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰਾਂ ਅੰਦਰ ਕੌਂਸਲਾਂ ਦੇ ਸਫ਼ਾਈ ਕਰਮੀਆਂ ਦੀ ਹੜਤਾਲ ਦੇ ਚੱਲਦਿਆਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹੜਤਾਲ ਖ਼ਤਮ ਕਰਾਉਣ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣ ਦੇ ਗੰਭੀਰ ਦੋਸ਼ ਲਗਾਉਂਦਿਆਂ ਉਨਾਂਦੀ ਕਾਰਜਸ਼ੈਲੀ ਦੀ ਕਰੜੀ ਨੁਕਤਾਚੀਨੀ ਕੀਤੀ | ਅੱਡਾ ਮਾਰਕੀਟ ਵਿਖੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਲਗਾਤਾਰ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਹੋਏ ਹਨ, ਜਿਸ ਕਾਰਨ ਸ਼ਹਿਰ ਵਿਚ ਵੱਖ ਵੱਖ ਥਾਵਾਂ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸ਼ਹਿਰਵਾਸੀ ਡਾਹਢੇ ਪ੍ਰੇਸ਼ਾਨ ਹਨ ਪਰ ਫਿਰ ਅੱਜ ਤੱਕ ਮੰਤਰੀ ਸਾਹਿਬ ਖ਼ਾਮੋਸ਼ ਹੀ ਕਿਉਂ ਬੈਠੇ ਹੋਏ ਹਨ? ਉਨ੍ਹਾਂ ਵੱਡੀ ਮਹਾਂਮਾਰੀ ਫੈਲਣ ਦਾ ਖ਼ਦਸ਼ਾ ਜਤਾਇਆ | ਭਾਜਪਾ ਸਫ਼ਾਈ ਕਰਮੀਆਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਦੀ ਹੈ ਅਤੇ ਸਰਕਾਰ ਨੂੰ ਸਫ਼ਾਈ ਕਾਮਿਆਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ | ਇਸ ਮੌਕੇ ਪ੍ਰਭਾਰੀ ਸੁਨੀਲ ਮੋਦਗਿੱਲ, ਮੰਡਲ ਭਾਜਪਾ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ, ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਬਾਬੂ ਅਨਿਲ ਸ਼ਰਮਾ, ਵਿਕਰਾਂਤ ਪਰਮਾਰ, ਤਿਲਕ ਰਾਜ ਲੱਕੀ, ਵਿਵੇਕ ਸ਼ਰਮਾ, ਮਨਕਿਰਨ, ਵਰਿੰਦਰ ਵਿੱਕੀ ਨਾਂਨਗਰਾਂ ਆਦਿ ਹਾਜ਼ਰ ਸਨ |