10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਐਮ. ਪੀ. ਕੰਗ ਨੇ ਖਰੜ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਇਕੋ ਦਿਨ 6 ਜਿੰਮ ਲੋਕਾਂ ਨੂੰ ਕੀਤੇ ਸਮਰਪਿਤ <br/>

ਅਜੀਤ ਡੈਸਕ 18-05-2026
ਖਰੜ, 17 ਮਈ (ਜੰਡਪੁਰੀ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਤੇ ਨੌਜਵਾਨਾਂ ਨੂੰ ਇਕੋ ਦਿਨ ਵਿਚ 6 ਜਿੰਮ ਸਮਰਪਿਤ ਕੀਤੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ (ਐਮ. ਪੀ. ਲੈਂਡ) ਫੰਡ ਤਹਿਤ ਸ਼ਿਆਮਪੁਰ, ਖੈਰਪੁਰ ਤੇ ਮੱਛਲੀ ਖੁਰਦ ਵਿਖੇ ਤਿੰਨ ਇੰਨਡੋਰ ਜਿੰਮਾਂ ਅਤੇ ਫਤਿਹਗੜ੍ਹ, ਅਭੀਪੁਰ ਤੇ ਪੋਪਨਾ ਵਿਖੇ ਤਿੰਨ ਓਪਨ ਜਿੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹਰ ਜਿੰਮ 'ਤੇ ਲਗਭਗ 3 ਲੱਖ ਰੁ. ਦੀ ਲਾਗਤ ਆਈ ਹੈ | ਸੰਸਦ ਮੈਂਬਰ ਨੇ ਕਿਹਾ ਕਿ ਇਨ੍ਹਾਂ ਜਿੰਮਾਂ ਦੀ ਸਥਾਪਨਾ ਦਾ ਮਕਸਦ ਪਿੰਡਾਂ ਦੇ ਵਸਨੀਕਾਂ ਤੇ ਨੌਜਵਾਨਾਂ 'ਚ ਸਿਹਤਮੰਦ ਜੀਵਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਸਿਰਫ ਜਿੰਮ ਹੀ ਨਹੀਂ, ਸਗੋਂ ਐਮ. ਪੀ. ਲੈਂਡ ਫੰਡ ਦੀ ਸੁਚੱਜੀ ਵਰਤੋਂ ਨਾਲ ਸੰਸਦੀ ਹਲਕੇ ਵਿਚ ਵਾਲੀਬਾਲ ਅਤੇ ਬਾਸਕੇਟਬਾਲ ਕੋਰਟ ਵੀ ਬਣਾਏ ਜਾ ਰਹੇ ਹਨ | ਖੇਡ ਢਾਂਚੇ ਦੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਐਮ. ਪੀ. ਕੰਗ ਨੇ ਦੱਸਿਆ ਕਿ ਕੁਰਾਲੀ ਨੇੜਲੇ ਖਿਜ਼ਰਾਬਾਦ ਪਿੰਡ 'ਚ 15 ਲੱਖ ਰੁ. ਦੀ ਲਾਗਤ ਨਾਲ ਬਾਸਕੇਟਬਾਲ ਕੋਰਟ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਸ੍ਰੀ ਚਮਕੌਰ ਸਾਹਿਬ, ਬਲਾਚੌਰ ਤੇ ਗੜ੍ਹਸ਼ੰਕਰ ਖੇਤਰਾਂ ਵਿਚ ਵੀ ਕਈ ਵਾਲੀਬਾਲ ਤੇ ਬਾਸਕੇਟਬਾਲ ਕੋਰਟ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਐਮ.ਪੀ. ਲੈਂਡ ਫੰਡ ਨਾਲ ਨਾਲੀਆਂ, ਗਲੀਆਂ, ਸਕੂਲ ਕਮਰੇ ਤੇ ਸੋਲਰ ਲਾਈਟਾਂ ਵਰਗੇ ਹੋਰ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ ਪਰ ਉਨ੍ਹਾਂ ਦਾ ਮੁੱਖ ਮੰਤਵ ਨੌਜਵਾਨਾਂ ਵਿਚ ਖੇਡ ਸੱਭਿਆਚਾਰ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ | ਇਸ ਦੌਰਾਨ ਉਨ੍ਹਾਂ ਨੇ ਚਟੌਲੀ ਪਿੰਡ 'ਚ 3 ਲੱਖ ਰੁ. ਦੀ ਲਾਗਤ ਵਾਲੇ ਗਲੀਆਂ ਅਤੇ ਨਾਲੀਆਂ ਦੇ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ ਜਿਸ ਨਾਲ ਅੱਜ ਕੁੱਲ 7 ਪਿੰਡਾਂ ਵਿਚ 21 ਲੱਖ ਰੁ. ਦੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ ਗਏ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਪਿੰਡ ਲੈਹਲੀ 'ਚ ਨਵੇਂ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਕੁਲਦੀਪ ਸਿੰਘ ਬਲਾਕ ਮਾਜਰੀ ਐਸ.ਸੀ. ਵਿੰਗ ਦੇ ਵਾਈਸ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।