11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਿੱਲੀ ਬੱਸ ਗੈਂਗ ਰੇਪ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਖਰੜ 'ਚ ਮੋਮਬੱਤੀ ਮਾਰਚ ਕੱਢਿਆ

ਖਰੜ ਦੇ ਬੱਸ ਅੱਡੇ ਤੋਂ ਮੋਮਬੱਤੀ ਮਾਰਚ ਕੱਢਦੇ ਹੋਏ ਵਸਨੀਕ | ਤਸਵੀਰ : ਗੁਰਮੁੱਖ ਸਿੰਘ ਮਾਨ <br/> 18-05-2026
ਖਰੜ, 17 ਮਈ (ਗੁਰਮੁੱਖ ਸਿੰਘ ਮਾਨ)- ਪਿਛਲੇ ਦਿਨੀਂ ਦਿੱਲੀ ਦੀ ਇਕ ਬੱਸ ਵਿਚ ਬਦਮਾਸ਼ਾਂ ਵਲੋਂ ਇਕ ਮਹਿਲਾ ਨਾਲ ਕਥਿਤ ਤੌਰ 'ਤੇ ਕੀਤੇ ਗਏ ਗੈਂਗ ਰੇਪ ਵਿਰੁੱਧ ਵੈਲਫੇਅਰ ਐਸੋਸੀਏਸ਼ਨ ਵਾਰਡ ਨੰ. 5 ਖਰੜ ਅਤੇ ਸਥਾਨਕ ਵਸਨੀਕਾਂ ਨੇ ਰਾਮ ਸਿੰਘ ਦੀ ਅਗਵਾਈ ਵਿਚ ਰੋਹ ਭਰਿਆ ਮੁਜ਼ਾਹਰਾ ਤੇ ਕੈਂਡਲ ਮਾਰਚ ਕੱਢਿਆ | ਇਸ ਕੈਂਡਲ ਮਾਰਚ ਵਿਚ ਵੱਡੀ ਗਿਣਤੀ 'ਚ ਮਹਿਲਾਵਾਂ ਅਤੇ ਆਮ ਸ਼ਹਿਰੀਆਂ ਨੇ ਹਿੱਸਾ ਲਿਆ | ਇਸ ਰੋਹ ਭਰੇ ਮੁਜਾਹਰੇ ਵਿਚ ਬੀਬੀ ਨਿਰਵੈਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ ਕੌਲ, ਚਰਨ ਸਿੰਘ ਕੰਗ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਕੌਲ, ਰੁਪਿੰਦਰ ਕੌਰ, ਰਣਜੀਤ ਕੌਰ, ਅਮਨਦੀਪ ਕੌਰ, ਲਲਿਤਾ, ਅਮਿ੍ਤ ਕੌਰ, ਹਰਸ਼ਦੀਪ ਕੌਰ, ਪਰਮਿੰਦਰ ਕੌਰ, ਨਿਰਮਲ ਕੌਰ, ਸੀਰਤ, ਤੇਜਿੰਦਰ ਸਿੰਘ, ਅਰਸ਼ਦੀਪ, ਸੁਰਿੰਦਰ ਸਿੰਘ ਵਡਾਲਾ, ਜਗਤਾਰ ਸਿੰਘ, ਕਿਰਪਾਲ ਸਿੰਘ ਅਰਨੀਵਾਲਾ, ਕਹਾਣੀਕਾਰ ਗੁਰਮੀਤ ਸਿੰਘ ਜੰਗਲ, ਕਾਮਰੇਡ ਦਿਨੇਸ਼ ਪ੍ਰਸਾਦ ਤੇ ਮਾਨਵ ਵੀ ਹਾਜ਼ਰ ਸਨ | ਇਹ ਕੈਂਡਲ ਮਾਰਚ ਗੁਰਦੁਆਰਾ ਜੀ. ਟੀ. ਬੀ. ਚੌਕ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਖਰੜ ਵਿਖੇ ਸਮਾਪਤ ਹੋਇਆ | ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿਚ ਬੈਨਰ ਤੇ ਮੌਟੋ ਫੜੇ ਹੋਏ ਸਨ | ਇਸ ਮੌਕੇ ਉਨਾਂ ਮੰਗ ਕੀਤੀ ਕਿ ਦਿੱਲੀ ਦੀ ਇਕ ਬੱਸ 'ਚ ਵਾਪਰੇ ਬਲਾਤਕਾਰ ਕਾਂਡ ਦੇ ਅਪਰਾਧੀਆਂ ਨੂੰ ਜਲਦੀ ਗਿ੍ਫ਼ਤਾਰ ਕਰਕੇ ਉਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਘਿਨੌਣੇ ਕਾਰੇ ਬਾਰੇ ਅਮਰਜੀਤ ਸਿੰਘ, ਹਰਨਾਮ ਸਿੰਘ ਡੱਲਾ, ਜਗਤਾਰ ਸਿੰਘ, ਬੀਬੀ ਨਿਰਵੈਰ ਕੌਰ ਅਤੇ ਅਰਸ਼ਦੀਪ ਨੇ ਵੀ ਆਪਣੀਆਂ ਤਕਰੀਰਾਂ ਰਾਹੀਂ ਮੁਲਜ਼ਮਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਮੁਹਾਲੀ ਵੇਰਕਾ ਪਲਾਂਟ ਵਿਖੇ ਵੇਰਕਾ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਤਿੰਨ ਦਿਨਾ ਯੋਗਾ ਕੈਂਪ 'ਚ ਵੱਡੀ ਗਿਣਤੀ ਲੋਕਾਂ ਨੇ ਲਿਆ ਹਿੱਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।