11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਤਿੰਨ ਦਿਨਾ ਯੋਗਾ ਕੈਂਪ 'ਚ ਵੱਡੀ ਗਿਣਤੀ ਲੋਕਾਂ ਨੇ ਲਿਆ ਹਿੱਸਾ <br/>

ਅਜੀਤ ਡੈਸਕ 18-05-2026
ਲਾਲੜੂ, 17 ਮਈ (ਰਾਜਬੀਰ ਸਿੰਘ)-ਪਤੰਜਲੀ ਯੂਵਾ ਭਾਰਤ ਵਲੋਂ ਕਰਵਾਇਆ ਗਿਆ ਤਿੰਨ ਦਿਨਾਂ ਯੋਗਾ ਕੈਂਪ ਸ਼ਿਵ ਮੰਦਰ ਧਰਮਸਾਲਾ ਲਾਲੜੂ ਮੰਡੀ ਵਿਖੇ ਅੱਜ ਸਮਾਪਤ ਹੋ ਗਿਆ, ਜਿਸ ਦੌਰਾਨ ਲੋਕਾਂ ਨੂੰ ਸ਼ੂਗਰ ਨੂੰ ਕੰਟਰੋਲ ਕਰਨ ਲਈ ਨਿਯਮਿਤ ਯੋਗਾ ਅਭਿਆਸ ਤੇ ਪਿੱਠ ਦਰਦ, ਗੋਡਿਆਂ ਦੇ ਦਰਦ, ਮੋਢਿਆਂ ਦੇ ਦਰਦ ਤੇ ਸਰਵਾਈਕਲ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਈ ਕਸਰਤਾਂ ਕਰਨ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਸੰਸਥਾ ਦੇ ਜ਼ਿਲਾ ਇੰਚਾਰਜ ਤੇ ਸੂਬਾ ਕਾਰਜਕਾਰਨੀ ਮੈਂਬਰ ਰਾਜਨ ਬੱਤਰਾ ਨੇ ਦੱਸਿਆ ਕਿ ਜਿਥੇ ਕੈਂਪ ਵਿਚ ਲਾਲੜੂ ਮੰਡੀ ਸਮੇਤ ਨੇੜਲੇ ਵਾਰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ, ਉਥੇ ਹੀ ਪਤੰਜਲੀ ਡੇਰਾਬੱਸੀ ਤੋਂ ਜ਼ਿਲ•ਾ ਇੰਚਾਰਜ ਰਾਜੇਸ਼ ਸ਼ਰਮਾ, ਮੁਬਾਰਕਪੁਰ ਦੇ ਤਹਿਸੀਲ ਪੱਧਰ ਦੇ ਇੰਚਾਰਜ ਦੀਪਕ ਸ਼ਰਮਾ, ਪਤੰਜਲੀ ਲਾਲੜੂ ਤੋਂ ਤਹਿਸੀਲ ਪੱਧਰ ਦੇ ਇੰਚਾਰਜ ਰਵਿੰਦਰ ਰਾਣਾ, ਡੇਰਾਬੱਸੀ ਤੋਂ ਜ਼ਿਲਾ ਮਹਿਲਾ ਪਤੰਜਲੀ ਇੰਚਾਰਜ ਦੀਪਿਕਾ ਸ਼ਰਮਾ, ਤਹਿਸੀਲ ਮਹਿਲਾ ਪਤੰਜਲੀ ਇੰਚਾਰਜ ਕਮਲੇਸ਼ ਰਾਣੀ ਅਤੇ ਸਾਬਕਾ ਕੌਂਸਲਰ ਰਘੂਵੀਰ ਜੁਨੇਜਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭੁਪੇਸ਼ ਅਗਰਵਾਲ, ਸਾਬਕਾ ਪ੍ਰਧਾਨ ਰਘੂਨਾਥ ਨਾਰੰਗ, ਸੰਤ ਨਿਰੰਕਾਰੀ ਭਵਨ ਸ਼ਾਖਾ ਲਾਲੜੂ ਤੋਂ ਮੁਖੀ ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈਂਦਿਆਂ ਯੋਗ ਦੀ ਸਿਖਲਾਈ ਲਈ | ਉਨਾਂ ਦੱਸਿਆ ਕਿ ਇਸ ਸਥਾਨ 'ਤੇ ਯੋਗਾ ਕਲਾਸ ਸਵੇਰੇ 5 ਵਜੇ ਤੋਂ 6:30 ਤੱਕ ਰੋਜ਼ਾਨਾ ਜਾਰੀ ਰਹਿਣਗੀਆਂ , ਜਿਸ ਵਿਚ ਲਾਲੜੂ ਸਮੇਤ ਹੋਰਨਾਂ ਪਿੰਡਾਂ ਦੇ ਲੋਕ ਹਿੱਸਾ ਲੈ ਕੇ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ |

ਪਿਛਲੀ ਖ਼ਬਰ ਦਿੱਲੀ ਬੱਸ ਗੈਂਗ ਰੇਪ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਖਰੜ 'ਚ ਮੋਮਬੱਤੀ ਮਾਰਚ ਕੱਢਿਆ ਅਗਲੀ ਖ਼ਬਰ ਪਿੰਡ ਹਸਨਪੁਰ ਵਿਖੇ ਸਮਾਗਮ 'ਚ ਭਾਜਪਾ ਆਗੂ ਰਾਣਾ ਗਿੱਲ ਨੇ ਲਗਵਾਈ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।