29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਕੈਡਿਟ ਇੰਦਰਪ੍ਰੀਤ ਸਿੰਘ ਦੀ ਸਰਬ-ਭਾਰਤੀ ਟਰੈਕਿੰਗ ਕੈਂਪ ਲਈ ਚੋਣ <br/>

ਅਜੀਤ ਡੈਸਕ 19-05-2026
ਸ੍ਰੀ ਅਨੰਦਪੁਰ ਸਾਹਿਬ, 18 ਮਈ (ਜੇ ਐਸ ਨਿੱਕੂਵਾਲ)-ਇਲਾਕੇ ਦੀ ਸਾਰਿਆਂ ਤੋਂ ਪੁਰਾਤਨ ਵਿੱਦਿਅਕ ਸੰਸਥਾ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਕੈਡਿਟ ਇੰਦਰਪ੍ਰੀਤ ਸਿੰਘ ਦੀ ਸਰਬ-ਭਾਰਤੀ ਟਰੈਕਿੰਗ ਕੈਂਪ ਲਈ ਚੋਣ ਹੋਈ ਹੈ | ਇਸ ਸਬੰਧੀ ਸਕੂਲ ਮੁਖੀ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਇਹ ਕੈਂਪ ਰਾਮਪੁਰ ਬੁਸ਼ਾਇਰ ਸ਼ਿਮਲਾ ਵਿਖੇ 18 ਤੋਂ 26 ਮਈ ਤੱਕ ਲੱਗ ਰਿਹਾ ਹੈ | ਉਹਨਾਂ ਕਿਹਾ ਕਿ ਇਹੋ ਜਿਹੇ ਕੈਂਪ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ | ਉਹਨਾਂ ਕਿਹਾ ਕਿ ਇਸ ਕੈਂਪ ਲਈ ਐਨ.ਸੀ.ਸੀ. ਕੈਡਿਟ ਦੀ ਚੋਣ ਹੋਣਾ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ | ਚੀਫ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਵੱਖ ਵੱਖ ਰਾਜਾਂ ਦੇ ਕੈਡਿਟ ਇੱਕ ਦੂਜੇ ਨਾਲ ਮਿਲਦੇ ਹਨ ਤੇ ਇੱਕ ਦੂਜੇ ਦੇ ਰੀਤੀ-ਰਿਵਾਜਾਂ ਤੇ ਸਭਿਆਚਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ | ਉਹਨਾਂ ਕਿਹਾ ਕਿ ਇਸ ਟਰੈਕਿੰਗ ਕੈਂਪ ਵਿਚ ਰਾਮਪੁਰ ਬੁਸ਼ਾਇਰ ਦੇ ਨਜ਼ਦੀਕ ਦੇ ਇਤਿਹਾਸਿਕ ਤੇ ਕੁਦਰਤੀ ਸੁੰਦਰਤਾ ਵਾਲੇ ਸਥਾਨਾਂ ਦੇ ਲਈ ਕੈਡਿਟਾਂ ਨੂੰ ਟਰੈਕਿੰਗ ਵੀ ਕਰਵਾਈ ਜਾਵੇਗੀ ਜਿਸ ਨਾਲ ਵੱਖ-ਵੱਖ ਰਾਜਾਂ ਤੋਂ ਆਏ ਕੈਡਿਟਾਂ ਨੂੰ ਹਿਮਾਚਲ ਪ੍ਰਦੇਸ਼ ਦੇ ਸਭਿਆਚਾਰ ਨੂੰ ਨਜ਼ਦੀਕ ਤੋਂ ਦੇਖਣ ਅਤੇ ਸਮਝਣ ਦਾ ਮੌਕਾ ਮਿਲੇਗਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਪ੍ਰਸਾਰ ਹੋਵੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਹੰਗਾਮਾ ਅਗਲੀ ਖ਼ਬਰ ਹਾਈਪਰਟੈਂਨਸ਼ਨ ਦਿਵਸ ਸੰਬੰਧੀ ਵਿਸ਼ੇਸ਼ ਜਾਗਰੂਕਤਾ ਤੇ ਚੈੱਕਅਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।