ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)- ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸੱਦੇ 'ਤੇ ਅੱਜ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ, ਬੀ.ਕੇ.ਯੂ. ਮਝੈਲ ਤੇ ਨੌਜਵਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚੰਡੀਗੜ੍ਹ-ਅੰਮਿ੍ਤਸਰ ਰੋਡ ਸਥਿਤ ਸੋਲਖੀਆਂ ਟੋਲ ਪਲਾਜ਼ਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਰਚੀ ਮੁਕਤ ਕੀਤਾ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ | ਕਿਸਾਨ ਅੰਦੋਲਨ ਦੌਰਾਨ ਉਠਾਈਆਂ ਗਈਆਂ ਮੰਗਾਂ ਅਜੇ ਵੀ ਲੰਬਿਤ ਹਨ | ਆਗੂਆਂ ਨੇ ਸਾਰੀਆਂ ਫਸਲਾਂ 'ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ | ਉਨ੍ਹਾਂ ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਿਆਂ ਦੀ ਸਮੀਖਿਆ, ਗੰਨੇ ਦੀ ਬਕਾਇਆ ਰਕਮ ਤੇ ਪ੍ਰਾਈਵੇਟ ਸੈਲੋਆਂ ਵਿਚ ਪਏ ਅਨਾਜ ਦੀ ਅਦਾਇਗੀ ਕਰਨ ਦੀ ਮੰਗ ਵੀ ਉਠਾਈ | ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਿਆਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਝੋਨੇ ਦੇ ਐੱਮ.ਐੱਸ.ਪੀ. ਵਿਚ ਕੀਤੇ 72 ਰੁਪਏ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ | ਇਸ ਮੌਕੇ ਗੁਰਿੰਦਰ ਸਿੰਘ ਭੰਗੂ, ਗੁਰਸੇਵਕ ਸਿੰਘ ਧਾਲੀਵਾਲ, ਬਚਿੱਤਰ ਸਿੰਘ ਕੋਟਲਾ, ਸਾਹਿਬ ਸਿੰਘ ਸਭਰਾਂ, ਬਲਦੇਵ ਸਿੰਘ ਦਮਹੇੜੀ, ਅੰਗਰੇਜ਼ ਸਿੰਘ ਬੂਟੇਵਾਲਾ, ਮਲਕੀਤ ਸਿੰਘ ਸੇਖੋ, ਪ੍ਰੋ. ਬਲਿੰਦਰ ਸਿੰਘ ਡੂਮਛੇੜੀ, ਦਲਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਸੁਖਬੀਰ ਸਿੰਘ ਬਿੱਲਾ, ਅਜੈਬ ਸਿੰਘ ਸਰਾੜੀ, ਪਾਲ ਸਿੰਘ ਘੜੂੰਆਂ, ਰਵਿੰਦਰ ਸਿੰਘ ਚੈੜੀਆਂ, ਰਣਜੀਤ ਸਿੰਘ ਭਾਗੋਮਾਜਰਾ, ਕੁਲਵਿੰਦਰ ਸਿੰਘ, ਜਗਮੀਤ ਸਿੰਘ ਮੁਗਲ ਮਾਜਰੀ, ਜਗਦੀਪ ਸਿੰਘ ਚੂਹੜ ਮਾਜਰਾ, ਜਗਰੂਪ ਸਿੰਘ ਮੀਆਂਪੁਰ, ਮਨਵੀਰ ਸਿੰਘ ਗਿੱਲ, ਹਰਦੇਵ ਸਿੰਘ ਪਮੌਰ, ਗੌਰਵ ਰਾਣਾ, ਮਨਜੀਤ ਸਿੰਘ ਰੋਪੜ, ਗੁਰਦੀਪ ਸਿੰਘ ਰੋਪੜ, ਸਰਬਜੀਤ ਸਿੰਘ ਰੋਪੜ, ਮੁਖਤਿਆਰ ਸਿੰਘ ਫੂਲ, ਸੁਖਵਿੰਦਰ ਸਿੰਘ ਗੱਗੋ, ਜਗਦੀਪ ਸਿੰਘ ਸੋਹੀ, ਭਾਗ ਸਿੰਘ ਦੁਗਰੀ ਤੇ ਕਸਮੀਰ ਸਿੰਘ ਲੁਠੇੜੀ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ |