29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡਿਪਟੀ ਕਮਿਸ਼ਨਰ ਨੂੰ ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਨੇ ਸੌਂਪਿਆ ਮੰਗ ਪੱਤਰ

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਮੌਕੇ ਰੋਪੜ ਡਰੱਗਿਸਟ ਅਤੇ ਕੈਮਿਸਟ ਐਸੋਸੀਏਸ਼ਨ ਦੇ ਵਫਦ ਮੈਂਬਰ | <br/> 19-05-2026
ਨੰਗਲ, 18 ਮਈ (ਪ੍ਰੀਤਮ ਸਿੰਘ ਬਰਾਰੀ)- ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ (ਆਰਡੀਸੀਏ) ਦੇ ਇੱਕ ਵਫ਼ਦ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਆਦਿਤਿਆ ਡਚਲਵਾਲ ਆਈ.ਏ.ਐਸ. ਨੂੰ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ (ਏ.ਆਈ.ਓ.ਸੀ.ਡੀ.) ਵਲੋਂ 20 ਮਈ ਨੂੰ ਐਲਾਨੇ ਗਏ ਦੇਸ਼ ਵਿਆਪੀ ਬੰਦ/ਹੜਤਾਲ ਦੇ ਸਬੰਧ ਵਿਚ ਇੱਕ ਮੰਗ ਪੱਤਰ ਸੌਂਪਿਆ | ਵਫਦ ਨੇ ਡਿਪਟੀ ਕਮਿਸ਼ਨਰ ਕੋਲ ਕੈਮਿਸਟ ਭਾਈਚਾਰੇ ਤੇ ਜਨਤਕ ਸਿਹਤ ਨਾਲ ਸਬੰਧਤ ਮਹੱਤਵਪੂਰਨ ਮੁੱਦੇ ਉਠਾਏ | ਇਨ੍ਹਾਂ ਮੁੱਦਿਆਂ ਵਿਚ ਗੈਰ-ਕਾਨੂੰਨੀ ਤੇ ਅਨਿਯੰਤਿ੍ਤ ਈ-ਫਾਰਮੇਸੀਆਂ ਦਾ ਵਧਦਾ ਸੰਚਾਲਨ, ਵੱਡੀਆਂ ਕਾਰਪੋਰੇਟ ਕੰਪਨੀਆਂ ਦੁਆਰਾ ਸ਼ਿਕਾਰੀ ਕੀਮਤਾਂ, ਐਮਰਜੈਂਸੀ ਸੂਚਨਾਵਾਂ ਦੀ ਦੁਰਵਰਤੋਂ ਤੇ ਪੀ.ਏ.ਸੀ.ਐਸ. ਨੂੰ ਸੀਮਤ ਡਰੱਗ ਲਾਇਸੈਂਸ ਦੇਣ ਦਾ ਪ੍ਰਸਤਾਵ ਸ਼ਾਮਲ ਸੀ | ਵਫ਼ਦ ਨੇ ਕਿਹਾ ਕਿ ਇਹ ਸਾਰੇ ਮੁੱਦੇ ਸਿੱਧੇ ਤੌਰ 'ਤੇ ਮਰੀਜ਼ਾਂ ਦੀ ਸੁਰੱਖਿਆ, ਦਵਾਈਆਂ ਦੀ ਤਰਕਸੰਗਤ ਵਰਤੋਂ ਤੇ ਛੋਟੇ ਤੇ ਸੁਤੰਤਰ ਕੈਮਿਸਟਾਂ ਦੇ ਬਚਾਅ ਨਾਲ ਸਬੰਧਤ ਹਨ | ਆਰ.ਡੀ.ਸੀ.ਏ. ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਮੰਗਾਂ ਤੇ ਚਿੰਤਾਵਾਂ ਨੂੰ ਸਰਕਾਰ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਤੇ ਜ਼ਰੂਰੀ ਦਖਲ ਦੀ ਮੰਗ ਕਰਨ | ਆਰ.ਡੀ.ਸੀ.ਏ. ਉਕਤ ਦੇਸ਼ ਵਿਆਪੀ ਹੜਤਾਲ ਲਈ ਆਪਣੇ ਪੂਰੇ ਸਮਰਥਨ ਦੀ ਪੁਸ਼ਟੀ ਕਰਦਾ ਹੈ ਤੇ ਰੋਪੜ ਜ਼ਿਲ੍ਹੇ ਦੇ ਸਾਰੇ ਕੈਮਿਸਟਾਂ ਤੇ ਡਰੱਗਿਸਟਾਂ ਨੂੰ ਜਨਤਕ ਸਿਹਤ, ਨਿਰਪੱਖ ਵਪਾਰ ਅਭਿਆਸਾਂ ਤੇ ਛੋਟੇ ਕਾਰੋਬਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਇੱਕਜੁੱਟ ਰਹਿਣ ਦੀ ਅਪੀਲ ਕੀਤੀ | ਵਫ਼ਦ ਦੇ ਸੁਦਰਸ਼ਨ ਚੌਧਰੀ ਪ੍ਰਧਾਨ, ਵਿਨੈ ਰਾਵਲ ਜਨਰਲ ਸਕੱਤਰ, ਗੁਰਪ੍ਰੀਤ ਕੋਹਲੀ, ਸੰਦੀਪ ਕਪੂਰ, ਸੰਜੇ ਮਲਹੋਤਰਾ, ਕਮਲ ਸ਼ੀਲ ਕਥੂਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੋਟਰ ਸੂਚੀ ਸੁਧਾਈ ਮੁਹਿੰਮ 2026 ਸੰਬੰਧੀ ਡਿਪਟੀ ਕਮਿਸ਼ਨਰ ਵੱਲੋਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਐਸ.ਕੇ.ਐਮ. ਗੈਰ-ਸਿਆਸੀ ਦੇ ਸੱਦੇ 'ਤੇ ਸੋਲਖੀਆਂ ਟੋਲ ਪਲਾਜ਼ਾ ਕੀਤਾ ਪਰਚੀ ਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।