ਸ੍ਰੀ ਚਮਕੌਰ ਸਾਹਿਬ, 18 ਮਈ (ਜਗਮੋਹਣ ਸਿੰਘ ਨਾਰੰਗ)- ਹਾਈਵੇਅ ਅਥਾਰਟੀ ਖਿਲਾਫ ਪਿੰਡ ਗੱਗੋਂ ਵਿਖੇ ਕਿਸਾਨ ਜਥੇਬੰਧੀਆਂ ਵਲੋਂ ਲਗਾਇਆ ਰੋਸ ਧਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ | ਭਾਰਤ ਮਾਲਾ ਪ੍ਰੋਜੈਕਟ ਤਹਿਤ ਇਲਾਕੇ ਵਿਚੋਂ ਲੰਘਦੇ ਹਾਈਵੇਅ ਦੇ ਅਧੂਰੇ ਛੱਡੇ ਅੰਡਰ ਪਾਸ (ਬਰਿੱਜ) ਦੇ ਰੋਸ ਵਜੋ ਭਾਰਤੀ ਕਿਸਾਨ ਯੂਨੀਅਨ (ਖੋਸਾ), ਸ਼ੇਰੇ ਪੰਜਾਬ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਵਲੋਂ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਈ ਹੇਠ 13 ਮਈ ਤੋਂ ਸ਼ੁਰੂ ਕੀਤੇ ਰੋਸ ਧਰਨੇ ਦੇ ਅੱਜ ਛੇਵੇਂ ਦਿਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਕਿਹਾ ਕਿ ਹਾਈਵੇਅ ਅਥਾਰਟੀ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਾਜ਼ਰੀ ਵਿਚ ਭਰੋਸਾ ਦਵਾਇਆ ਸੀ ਕਿ ਹਾਈਵੇਅ ਦੇ ਮੁਕੰਮਲ ਹੋਣ ਤੋਂ ਪਹਿਲਾਂ ਸਾਰੇ ਅੰਡਰ ਪਾਸ ਮੁਕੰਮਲ ਕਰ ਦਿੱਤੇ ਜਾਣਗੇ | ਹੁਣ ਹਾਈਵੇਅ ਅਥਾਰਟੀ ਦੇ ਅਧਿਕਾਰੀ ਕਿਸੇ ਦੀ ਨਹੀਂ ਸੁਣ ਰਹੇ ਬਲਿਕਿ ਪਿੰਡ ਗੱਗੋਂ ਵਿਖੇ ਲਗਾਏ ਪਲਾਂਟ ਨੂੰ ਵੀ ਸਮੇਟਣ ਦੀ ਤਿਆਰੀ ਵਿਚ ਹਨ ਜਿਸ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਨਾਲ ਵੀ ਸੰਪਰਕ ਕੀਤਾ ਜਿਨ੍ਹਾਂ ਦੱਸਿਆ ਕਿ ਵੱਖ-ਵੱਖ ਸਮਿਆਂ ਤੇ 6 ਨੋਟਿਸ ਹਾਈਵੇਅ ਅਥਾਰਟੀ ਨੂੰ ਜਾਰੀ ਕਰਕੇ ਸਾਰੇ ਅੰਡਰ ਪਾਸ ਜਲਦੀ ਮੁਕੰਮਲ ਕਰਨ ਦੇ ਵੀ ਜਾਰੀ ਕੀਤੇ ਗਏ ਪਰ ਇਸ ਦਾ ਕੋਈ ਜਵਾਬ ਨਹੀ ਦਿੱਤਾ ਗਿਆ | ਕਿਸਾਨ ਆਗੂ ਨੇ ਕਿਹਾ ਕਿ ਜੇਕਰ ਹਾਈਵੇਅ ਅਥਾਰਟੀ ਦੇ ਅਧਿਕਾਰੀ ਲੋਕ ਨਿਰਮਾਣ ਵਿਭਾਗ ਦੀ ਨਹੀਂ ਸੁਣ ਰਹੇ ਤਾਂ ਆਮ ਲੋਕਾਂ ਦੀ ਕਿਵੇਂ ਸੁਣਵਾਈ ਹੋਵੇਗੀ | ਬੁਲਾਰਿਆਂ ਨੇ ਕਿਹਾ ਕਿ ਅੰਡਰਪਾਸ ਮੁਕੰਮਲ ਹੋਣ ਤੋਂ ਬਿਨ੍ਹਾ ਪਲਾਟ ਤੋਂ ਸਾਮਾਨ ਨਹੀ ਚੁੱਕਣ ਦਿੱਤਾ ਜਾਵੇਗਾ | ਇਸ ਮੌਕੇ ਬੁਲਾਰਿਆਂ 'ਚ ਸੁਖਵਿੰਦਰ ਸਿੰਘ ਗੱਗੋਂ, ਸਾਬਕਾ ਸਰਪੰਚ ਸਾਧ ਸਿੰਘ, ਰਣਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਕੋਟਲੀ ਆਦਿ ਵੀ ਸ਼ਾਮਲ