ਮੋਰਿੰਡਾ, 19 ਮਈ (ਪਿ੍ਤਪਾਲ ਸਿੰਘ)-ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਮਾਜ ਸੇਵੀ ਹਰਜਿੰਦਰ ਸਿੰਘ ਛਿੱਬਰ ਵਲੋਂ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਇਸ ਵਾਰਡ ਤੋਂ ਪਹਿਲਾਂ ਚੋਣ ਲੜ ਚੁੱਕੇ ਸਮਾਜ ਸੇਵੀ ਜੈ ਸਿੰਘ ਛਿੱਬਰ ਨੇ ਦੱਸਿਆ ਕਿ ਹਰਜਿੰਦਰ ਸਿੰਘ ਛਿੱਬਰ ਲੋਕ ਤੰਤਰ ਨੂੰ ਮਜ਼ਬੂਤ ਕਰਨ ਅਤੇ ਵਾਰਡ ਦੇ ਸਰਵਪੱਖੀ ਵਿਕਾਸ ਲਈ ਚੋਣ ਲੜ ਰਹੇ ਹਨ | ਇਸ ਲਈ ਮੋਰਿੰਡਾ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਵੀ ਛਿੱਬਰ ਦੀ ਪਿੱਠ 'ਤੇ ਆ ਖੜੀਆਂ ਹਨ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਤੰਤਰ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਹਰਜਿੰਦਰ ਸਿੰਘ ਛਿੱਬਰ ਨੂੰ ਜਿਤਾਉਣਾ ਸਮੇਂ ਦੀ ਅਤਿਅੰਤ ਲੋੜ ਹੈ | ਇਸ ਮੌਕੇ ਸੁਪਰਡੈਂਟ ਭਾਗ ਸਿੰਘ ਮਕੜੌਨਾ, ਅਜੀਤ ਸਿੰਘ, ਉੱਘੇ ਸਮਾਜਿਕ ਆਗੂ ਪਰਵਿੰਦਰ ਸਿੰਘ ਸੋਨੂੰ ਖੂਰਲ, ਹਰਜੀਤ ਸਿੰਘ ਸੱਲ ਜਨਰਲ ਸਕੱਤਰ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਮੋਰਿੰਡਾ, ਗੁਰਿੰਦਰ ਸਿੰਘ ਗੋਗੀ ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਮੋਰਿੰਡਾ, ਅਵਤਾਰ ਸਿੰਘ ਬੱਬਲੂ, ਅਮਰੀਕ ਸਿੰਘ ਡੱਫੂ, ਗੁਰਵਿੰਦਰ ਸਿੰਘ ਰਿਹਲ, ਸੂਬੇਦਾਰ ਸੰਤੋਖ ਸਿੰਘ ਮਹਿਲਾ ਚੇਤਨਾ ਮੰਚ ਦੀ ਆਗੂ ਬਲਜੀਤ ਕੌਰ ਛਿੱਬਰ, ਰਾਣੀ ਰੁਪਿੰਦਰ ਕੌਰ, ਐਡਵੋਕੇਟ ਕੋਮਲ ਪ੍ਰੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਸਤਨਾਮ ਕੌਰ ਮੋਹਾਲੀ, ਐਡਵੋਕੇਟ ਗੁਰਦਿੱਤ ਸਿੰਘ ਛਿੱਬਰ, ਪੀ.ਏ.ਡੀ ਬੈਂਕ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਜੀਤ, ਰਾਜ ਕੁਮਾਰ ਦਸੌੜ, ਕੁਲਦੀਪ ਸਿੰਘ ਰਾਣਾ, ਹਰਪ੍ਰੀਤ ਸਿੰਘ ਹਰਦੇਵ ਸਿੰਘ ਕਾਕਾ ਅਤੇ ਕੁਲਵਿੰਦਰ ਸਿੰਘ ਆਦਿ ਵਾਰਡ ਨਿਵਾਸੀ ਹਾਜ਼ਰ ਸਨ |