08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਡਾਕਟਰ ਸੰਜੀਵ ਗੌਤਮ ਤੇ ਜੇ.ਈ. ਦੀ ਜ਼ਮੀਨੀ ਵਿਵਾਦ ਬਾਰੇ ਵੀਡੀਓ ਵਾਇਰਲ

ਅਜੀਤ ਡੈਸਕ 23-05-2026
ਨੰਗਲ, 22 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਅਤੇ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ ਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਇੱਕ ਜੇ.ਈ. ਵਿਚਾਲੇ ਹੋਈ ਤਿੱਖੀ ਬਹਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਦੋਵੇਂ ਜਣੇ ਇਹ ਦਾਅਵਾ ਕਰ ਰਹੇ ਹਨ ਕਿ 'ਮੇਰਾ ਪੱਖ ਤਰਕਸੰਗਤ ਹੈ' | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਜੇ.ਈ. ਦਾ ਦਾਅਵਾ ਹੈ ਕਿ ਪਹਾੜੀ ਮਾਰਕੀਟ ਬੀ.ਬੀ.ਐਮ.ਬੀ. ਦੇ ਅਧੀਨ ਹੈ ਤੇ ਉਹ ਨਜਾਇਜ਼ ਉਸਾਰੀ ਰੋਕਣ ਆਏ ਹਨ | ਡਾ.ਗੌਤਮ ਦਾ ਦਾਅਵਾ ਹੈ ਕਿ ਇਹ ਮਾਰਕੀਟ ਪੰਜਾਬ ਸਰਕਾਰ ਦੀ ਹੈ | ਡਾਕਟਰ ਗੌਤਮ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਬੀ.ਬੀ.ਐਮ.ਬੀ ਦਾ ਦਾਅਵਾ ਠੀਕ ਨਹੀਂ ਤੇ ਮੇਰੇ ਕੋਲ ਸਾਰੇ ਕਾਗ਼ਜ਼ ਹਨ | ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ. ਵਲੋਂ ਹੁਣੇ ਜਿਹੇ ਜਿਹੜੇ ਕਰਮਚਾਰੀ ਬਦਲੇ ਗਏ ਹਨ, ਉਨ੍ਹਾਂ ਵਿਰੁੱਧ ਜਾਂਚ ਹੋਵੇ ਕਿ ਉਨ੍ਹਾਂ ਦਾ ਅਸਲ ਰੋਲ ਕੀ ਰਿਹਾ ਹੈ? ਇੱਕ ਕਬਾੜ ਕਾਰੋਬਾਰੀ ਨਾਲ ਬਦਲੇ ਮੁਲਾਜ਼ਮਾਂ ਦਾ ਕੀ ਕਨੈੱਕਸ਼ਨ ਸੀ? ਇਸੇ ਦੌਰਾਨ ਬੀ.ਬੀ.ਐਮ.ਬੀ. ਦੇ ਸੂਤਰਾਂ ਨੇ ਦੱਸਿਆ ਕਿ ਪਹਾੜੀ ਮਾਰਕੀਟ, ਮੇਨ ਮਾਰਕੀਟ, ਕਿਲਨ ਏਰੀਆ, ਮਹਾਂਵੀਰ ਮਾਰਕੀਟ ਆਦਿ ਥਾਵਾਂ 'ਤੇ ਸਾਰੇ ਦੁਕਾਨਦਾਰ/ਲੋਕ ਲੀਜ਼ ਧਾਰਕ ਹਨ ਤੇ ਅਸਲ ਮਾਲਕ ਬੀ.ਬੀ.ਐਮ.ਬੀ. ਹੈ |
ਪਿਛਲੀ ਖ਼ਬਰ ਭਾਰਤ ਮਾਲਾ ਹਾਈਵੇਅ ਸੰਘਰਸ਼ ਮੋਰਚੇ ਵਲੋਂ 24 ਦਾ ਵਿਸ਼ਾਲ ਧਰਨਾ ਕੁੱਝ ਦਿਨਾਂ ਲਈ ਮੁਲਤਵੀ <br/> ਅਗਲੀ ਖ਼ਬਰ ਰੂਪਨਗਰ ਨਗਰ ਕੌਂਸਲ ਚੋਣਾਂ ਚੋਣ ਪ੍ਰਚਾਰ 'ਤੇ ਖ਼ਰਚ ਕਰਨ 'ਚ ਭਾਜਪਾ ਤੇ 'ਆਪ' ਸਭ ਤੋਂ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।